ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੰਨ ਦੀ ਖੁਜਲੀ ਦੇ ਕਈ ਕਾਰਨ ਹੋ ਸਕਦੇ ਹਨ। ਕੰਨ ਵਿੱਚ ਖੁਜਲੀ ਕਈ ਵਾਰ ਗੰਭੀਰ ਹੋ ਸਕਦੀ ਹੈ ਅਤੇ ਕਈ ਵਾਰ ਇਹ ਆਮ ਕਾਰਨਾਂ ਕਰਕੇ ਹੋ ਸਕਦੀ ਹੈ। ਪਰ ਜ਼ਿਆਦਾਤਰ ਲੋਕ ਕੰਨ ਦੀ ਇਸ ਖੁਜਲੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਦੇ ਕਈ ਵਾਰ ਗੰਭੀਰ ਨਤੀਜੇ ਵੀ ਨਿਕਲ ਸਕਦੇ ਹਨ।
ਕੰਨ ਦੀ ਇਨਫੈਕਸ਼ਨ : ਕਈ ਵਾਰ ਕੰਨ ਵਿੱਚ ਬੈਕਟੀਰੀਆ ਜਮਾ ਹੋ ਜਾਂਦੇ ਹਨ, ਜਿਸ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਇਸ ਨਾਲ ਕੰਨ ਵਿੱਚ ਖੁਜਲੀ ਹੋ ਸਕਦੀ ਹੈ। ਕਈ ਵਾਰ ਕੰਨਾਂ ਵਿੱਚ ਪਾਣੀ ਆਉਣ ਕਾਰਨ ਅਜਿਹਾ ਹੁੰਦਾ ਹੈ, ਜੋ ਬਾਅਦ ਵਿੱਚ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਕੰਨ ਵਿੱਚ ਗੰਦਗੀ : ਕੰਨਾਂ ਵਿੱਚ ਜਮ੍ਹਾਂ ਹੋਣ ਵਾਲੀ ਗੰਦਗੀ ਕਾਰਨ ਖੁਜਲੀ ਵੀ ਹੋ ਸਕਦੀ ਹੈ। ਇਸ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਨ ਨਾਲ ਸੁਣਨ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ 'ਚ ਕੰਨਾਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।
ਖੁਸ਼ਕ ਕੰਨ : ਕਈ ਵਾਰ ਕੰਨ ਦੀ ਖੁਸ਼ਕੀ ਕਾਰਨ ਇਨਫੈਕਸ਼ਨ ਅਤੇ ਖੁਜਲੀ ਹੋ ਸਕਦੀ ਹੈ। ਅਜਿਹੀ ਸਥਿਤੀ 'ਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੰਨ 'ਚ ਕੋਸਾ ਬੇਬੀ ਆਇਲ ਜਾਂ ਸਰ੍ਹੋਂ ਦਾ ਤੇਲ ਲਗਾ ਸਕਦੇ ਹੋ। ਇਸ ਦੇ ਲਈ ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋ।