ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੇਮੀ ਵਲੋਂ ਵੀਡੀਓ ਦਿਖਾਉਣ ਦੀ ਧਮਕੀ 'ਤੇ ਮਹਿਲਾ ਨੇ ਪ੍ਰੇਸ਼ਾਨ ਹੋ ਕੇ ਖੁਦ ਨੂੰ ਅੱਗ ਲਗਾ ਲਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਰਾਮ ਮੂਰਤੀ ਨੇ ਦੱਸਿਆ ਕਿ ਏਕਤਾ ਕਾਲੋਨੀ ਦੀ ਰਹਿਣ ਵਾਲੀ ਮਹਿਲਾ ਗੋਲਡੀ ਦਾ ਨਿਸ਼ਾਨ ਨਾਮ ਦੇ ਨੌਜਵਾਨ ਦਾ ਪਿਛਲੇ ਕਈ ਸਾਲਾਂ ਤੋਂ ਸਬੰਧ ਸਨ ।ਗੋਲਡੀ ਦੇ ਪੁੱਤ ਵਿਸ਼ਾਲ ਨੇ ਪੁਲਿਸ ਨੂੰ ਸ਼ਿਕਾਇਤ 'ਚ ਕਿਹਾ ਉਸ ਦੀ ਮਾਂ ਰੋਜ਼ਾਨਾ ਦੀ ਤਰਾਂ 2021 ਨੂੰ ਕੰਮ ਤੇ ਗਈ ਪਰ ਘਰ ਵਾਪਸ ਨਹੀਂ ਆਈ।
ਕੁਝ ਦਿਨ ਬਾਅਦ ਗੋਲਡੀ ਨੇ ਵਿਸ਼ਾਲ ਨੂੰ ਫੋਨ ਕਰਕੇ ਕਿਹਾ ਕਿ ਨਿਸ਼ਾਨ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ । ਨਿਸ਼ਾਨ ਨੇ ਉਸ ਨੂੰ ਕਿਹਾ ਕਿ ਉਹ ਉਸ ਦੀਆਂ ਵੀਡੀਓ ਉਸ ਦੀ ਨੂੰਹ ਨੂੰ ਦਿਖਾ ਦੇਵੇਗਾ ।ਕੁਝ ਦਿਨਾਂ ਬਾਅਦ ਗੋਲਡੀ ਆਪਣੇ ਪੁੱਤ ਵਿਸ਼ਾਲ ਕੋਲ ਆਈ 'ਤੇ ਕਿਹਾ ਕਿ ਨਿਸ਼ਾਨ ਨੇ ਉਸ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ। ਮਰਨ ਤੋਂ ਪਹਿਲਾਂ ਗੋਲਡੀ ਨੇ ਕਿਹਾ ਨਿਸ਼ਾਨ ਨੇ ਉਸ ਨੂੰ ਧੋਖਾ ਦਿੱਤਾ ਹੈ। ਮਹਿਲਾ ਨੇ ਪ੍ਰੇਸ਼ਾਨ ਹੋ ਕੇ ਅੱਜ ਨਿਸ਼ਾਨ ਦੇ ਘਰ ਬਾਹਰ ਖੁਦ ਨੂੰ ਅੱਗ ਲਗਾ ਲਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।