ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਅਧੀਨ ਪੈਂਦੇ ਜੁਝਾਰ ਸਿੰਘ ਐਵੀਨਿਊ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਨੀਸ਼ ਨਾਮ ਦੇ ਵਿਅਕਤੀ ਨੇ ਡੀਲਰਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਹਨ ਕਿ ਮਨੀਸ਼ ਕੁਝ ਮਹੀਨਿਆਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਕਿਉਕਿ 3 ਡੀਲਰ ਉਸ ਨੂੰ ਪੈਸੇ ਨਹੀ ਦੇ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਰੁਣ ਕੁਮਾਰ ਨੇ ਦੱਸਿਆ ਕਿ ਮਨੀਸ਼ ਉਸ ਦਾ ਕਰੀਬੀ ਦੋਸਤ ਸੀ ਤੇ ਉਹ ਪਤੰਜਲੀ ਦਾ ਕੰਮ ਕਰਦਾ ਸੀ। ਮਨੀਸ਼ ਦਾ 14 ਸਾਲ ਪਹਿਲਾਂ ਵਿਆਹ ਹੋਇਆ ਸੀ, ਹੁਣ ਉਸ ਦੇ 2 ਧੀਆਂ ਹਨ ।ਮਨੀਸ਼ ਕਾਫੀ ਸਮੇ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਦੇ ਮਨੀਸ਼ ਤੋਂ ਪ੍ਰੇਸ਼ਾਨੀ ਦਾ ਕਈ ਵਾਰ ਕਾਰਨ ਪੁੱਛਿਆ ਸੀ ਤਾਂ ਮਨੀਸ਼ ਨੇ ਉਸ ਨੂੰ ਦੱਸਿਆ ਸੀ ਕਿ 3 ਡੀਲਰ ਉਸ ਨੂੰ ਸਾਮਾਨ ਦੇ ਪੈਸੇ ਨਹੀਂ ਦੇ ਰਹੇ ਹਨ। ਉਹ ਕਈ ਵਾਰ ਚੱਕਰ ਕੱਟ ਚੁੱਕਾ ਹੈ ਪਰ ਉਹ ਹਮੇਸ਼ਾ ਧਮਕੀਆਂ ਦਿੰਦੇ ਸੀ ਕਿ ਉਹ ਪੈਸੇ ਨਹੀਂ ਦੇਣਗੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal