ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਤਨੀ ਦੀ ਬੇਵਫ਼ਾਈ ਤੋਂ ਪ੍ਰੇਸ਼ਾਨ ਵਿਅਕਤੀ ਨੇ ਜੰਗਲ 'ਚ ਜਾ ਕੇ ਜ਼ਹਿਰ ਨਿਗਲ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਿਕ ਮੈਬਰਾਂ ਵਲੋਂ ਨਿਹਾਲ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ , ਉੱਥੇ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਲ ਐਲਾਨ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮ੍ਰਿਤਕ ਨਿਹਾਲ ਸਿੰਘ ਦੇ ਪਿਤਾ ਮੱਖਣ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਢੋਲਣਵਾਲ ਦੀ ਰਹਿਣ ਵਾਲੀ ਰੋਜ਼ੀ ਕੌਰ ਤੇ ਬੇਅੰਤ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਸ਼ਿਕਾਇਤ 'ਚ ਮੱਖਣ ਸਿੰਘ ਨੇ ਕਿਹਾ ਕਿ ਉਸ ਦੇ ਪੁੱਤ ਨਿਹਾਲ ਸਿੰਘ ਦਾ ਵਿਆਹ ਸਾਲ 2015 'ਚ ਰੋਜ਼ੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇ ਬਾਅਦ ਹੀ ਦੋਵਾਂ ਵਿਚਾਲੇ ਲੜਾਈ ਹੋਣ ਲੱਗ ਪਈ । ਰੋਜ਼ੀ ਹਮੇਸ਼ਾ ਹੀ ਬੇਅੰਤ ਸਿੰਘ ਨਾਮ ਦੇ ਵਿਅਕਤੀ ਨੂੰ ਮਿਲਦੀ ਸੀ। ਪਿਛਲੇ ਦਿਨੀਂ ਰੋਜ਼ੀ 50 ਹਜ਼ਾਰ ਰੁਪਏ ਤੇ ਪੁੱਤ ਅਮਨਦੀਪ ਸਿੰਘ ਨੂੰ ਲੈ ਕੇ ਬੇਅੰਤ ਸਿੰਘ ਨਾਲ ਚੱਲੀ ਗਈ । ਜਿਸ ਕਾਰਨ ਨਿਹਾਲ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਨੇ ਜੰਗਲ 'ਚ ਜਾ ਕੇ ਜ਼ਹਿਰ ਨਿਗਲ ਕੇ ਜ਼ਿੰਦਗੀ ਖ਼ਤਮ ਕਰ ਲਈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।