ਹਸਪਤਾਲ ‘ਚ ਮੈਡੀਕਲ ਕਰਵਾਉਣ ਆਇਆ ਹਵਾਲਾਤੀ ਹੋਇਆ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ_ : ਜਲੰਧਰ ਦੇ ਸਿਵਲ ਹਸਪਤਾਲ 'ਚ ਫਿਰ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਗੋਰਾਇਆ ਥਾਣੇ 'ਚ ਤਾਇਨਾਤ ਏ. ਐੱਸ. ਆਈ. ਹਰਭਜਨ ਸਿੰਘ ਚੋਰੀ ਦੇ ਕੇਸ 'ਚ ਨਾਮਜ਼ਦ ਮੁਲਜ਼ਮ ਨਵਨੀਤ ਸਿੰਘ ਨੀਤਾ ਨਿਵਾਸੀ ਪਿੰਡ ਰੰਧਾਵਾ ਗੁਰਾਇਆ ਦਾਹੈ, ਮੁਲਜ਼ਮ ਨੀਤਾ ਨੇ ਅਦਾਲਤ 'ਚ ਸਰੰਡਰ ਕਰ ਲਿਆ।

ਪੁਲਿਸ ਮੁਲਜ਼ਮ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਲੈ ਕੇ ਪਹੁੰਚੀ। ਪੁਲਿਸ ਦੀ ਮੰਨੀਏ ਤਾਂ ਨੀਤਾ ਪਿਸ਼ਾਬ ਕਰਨ ਬਹਾਨੇ ਸਿਵਲ ਹਸਪਤਾਲ 'ਚੋਂ ਫਰਾਰ ਹੋ ਗਿਆ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।