by vikramsehajpal
ਧਨੌਲਾ ਮੰਡੀ (ਦੇਵ ਇੰਦਰਜੀਤ ): ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸ਼ਾਂ ਨੂੰ ਮੁਆਵਜਾਂ ਨਾਲ ਮਿਲਣ ਤੇ ਫਿਰ ਧਰਨੇ ਡੀਸੀ ਦਫ਼ਤਰ ਅੱਗੇ ਲੱਗਣੇ ਸੁਰੂ ਹੋ ਜਾਣਗੇ। ਇਹ ਪ੍ਰਗਟਾਵਾ ਭਾਰਤੀ ਕਿਾਸਾਨ ਯੂਨੀਅਨ ਦੇ ਆਗੂ ਕ੍ਰਿਸਨ ਸਿੰਘ ਛੰਨਾਂ ਨੇ ਰਿਲਾਇੰਸ ਪੰਪ ਮਾਨਾਂ ਪਿੰਡੀ ਧਨੌਲਾ ਵਿਖੇ ਪ੍ਰਧਾਨ ਕੇਵਲ ਸਿੰਘ ਦੀ ਅਗਵਾਈ ’ਚ 91 ਵੇ ਦਿਨ ਲੱਗੇ ਧਰਨੇ ਤੇ ਸੰਬੋਧਨ ਕਰਦਿਆ ਕੀਤਾ। ਕਿਸਾਨ ਆਗੂ ਕ੍ਰਿਸਨ ਛੰਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾ ਰੇਲਾਂ ਤੇ ਜੀਓ ਕੰਪਨੀਆਂ ਦੇ ਆਉਣ ਤੇ ਪਹਿਲਾਂ ਹੀ ਇਸਾਰਾ ਕਰਕੇ ਦੱਸ ਦਿੱਤਾ ਸੀ ਕਿ ਭਾਰਤ ਦੇਸ਼ ਨੂੰ ਵੱਡਿਆਂ ਦੇ ਹੱਥ ਵੇਚ ਰਿਹਾ ਹਾ ਭਾਰਤੀ ਵਾਸੀਓੁ ਇਸ ’ਚ ਹੁਣ ਤੁਹਾਡਾ ਕੁੱਝ ਨੀ ਰਹਿਣ ਦਿੱਤਾ ਜਾਵੇਗਾ। ਕਿਉਂਕਿ ਭਾਰਤ ਦੇਸ਼ ਦੀਆਂ ਰੇਲਾਂ, ਜਹਾਜ ਤੇ ਸਾਰੀਆ ਸਰਕਾਰੀਆਂ ਸੰਪਤੀਆ ਵੇਚ ਕਿ ਵੱਡਿਆਂ ਘਰਾਣਿਆਂ ਦੇ ਹਵਾਲੇ ਕਰ ਦਿੱਤੀਆ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਨੂੰ ਬਚਾਉਣ ਲਈ ਸਾਰੇ ਇਕ ਹੋ ਜਾਓ।