ਦਿੱਲੀ (ਦੇਵ ਇੰਦਰਜੀਤ) : ਪਬਲਿਕ' ਹੈਲਥ ਇੰਗਲੈਂਡ ਨੇ 11 ਜੂਨ ਨੂੰ ਏ.ਵਾਈ.-1 ਸੰਬੰਧੀ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਸ ਰੂਪ ਦੇ ਸੰਕਰਮਣ ਦਾ ਪਹਿਲਾ ਮਾਮਲਾ ਮਹਾਰਾਸ਼ਟਰ 'ਚ ਇਕੱਠੇ ਕੀਤੇ ਗਏ ਨਮੂਨੇ 'ਚ ਮਿਲਿਆ। ਇਹ ਨਮੂਨਾ 5 ਅਪ੍ਰੈਲ ਨੂੰ ਇਕੱਠਾ ਕੀਤਾ ਗਿਆ ਸੀ। ਬਿਆਨ 'ਚ ਦੱਸਿਆ ਗਿਆ ਕਿ 18 ਜੂਨ ਤੱਕ, ਦੁਨੀਆ ਭਰ 'ਚ ਏ.ਆਈ.-1 ਰੂਪ ਦੇ 205 ਨਤੀਜਿਆਂ ਦਾ ਪਤਾ ਲੱਗਾ, ਜਿਨ੍ਹਾਂ 'ਚੋਂ 50 ਫੀਸਦੀ ਮਾਮਲਿਆਂ ਦਾ ਪਤਾ ਅਮਰੀਕਾ ਅਤੇ ਬ੍ਰਿਟੇਨ 'ਚ ਲੱਗਾ। 'ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ' (ਆਈ.ਐੱਨ.ਐੱਸ.ਏ.ਸੀ.ਓ.ਜੀ.) ਨੇ ਹਾਲ 'ਚ ਵਾਇਰਸ ਦੇ ਇਸ ਰੂਪ (ਡੈਲਟਾ, ਬੀ 1.617.2) ਦੀ ਪਛਾਣ ਕੀਤੀ ਸੀ। ਇਹ ਰੂਪ ਦੁਨੀਆ ਦੇ 9 ਹੋਰ ਦੇਸ਼ਾਂ 'ਚ ਵੀ ਪਾਇਆ ਗਿਆ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆਕਿ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ 'ਚ 'ਡੈਲਟਾ ਪਲੱਸ' ਰੂਪ (ਵੇਰੀਐਂਟ) ਦੇ ਲਗਭਗ 40 ਮਾਮਲੇ ਸਾਹਮਣੇ ਆਏ ਹਨ। ਇਸ ਨੂੰ 'ਚਿੰਤਾਜਨਕ ਰੂਪ' (ਵੀ.ਓ.ਸੀ.) ਦੇ ਰੂਪ 'ਚ ਵਰਗੀਕ੍ਰਿਤ ਕੀਤਾ ਹੈ। ਮੰਤਰਾਲਾ ਨੇ ਦੱਸਿਆ ਕਿ ਡੈਲਟਾ ਤੋਂ ਇਲਾਵਾ ਡੈਲਟਾ ਪਲੱਸ ਸਮੇਤ ਡੈਲਟਾ ਦੇ ਸਾਰੇ ਰੂਪਾਂ ਨੂੰ ਵੀ.ਓ.ਸੀ. ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਭਾਰਤ 'ਚ ਹੁਣ ਤੱਕ 45 ਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਤੋਂ ਬਾਅਦ ਡੈਲਟਾ ਪਲੱਸ ਰੂਪ- ਏ.ਵਾਈ.-1 ਦੇ ਕਰੀਬ 40 ਮਾਮਲੇ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ 'ਚ ਕਿਤੇ-ਕਿਤੇ ਸਾਹਮਣੇ ਆਏ ਹਨ ਅਤੇ ਇਸ ਦੀ ਮੌਜੂਦਗੀ 'ਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ।'' ਇਨ੍ਹਾਂ ਤਿੰਨਾਂ ਸੂਬਿਆਂ ਨੂੰ ਸਰਗਰਮੀ ਵਧਾਉਣਅਤੇ ਜਨ ਸਿਹਤ ਸੰਬੰਧੀ ਉੱਚਿਤ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ।