ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਮਹਿਲਾ ਕਮਿਸ਼ਨ ਨੇ ਟਵਿੱਟਰ ਤੇ ਪੁਲਿਸ ਨੂੰ ਮਾਈਕ੍ਰੋਬਲਾਗਿੰਗ ਵੈੱਬਸਾਈਟ ਤੇ ਬਚਿਆ ਦੀਆਂ ਅਸ਼ਲੀਲ ਵੀਡੀਓ ਦੀ ਉਪਲਬੱਧਤਾ ਨੂੰ ਲੈ ਕੇ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ਤੇ ਪੁਲਿਸ ਨੂੰ 26 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਘਟਨਾ ਨੇ ਮੈਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ। ਇਸ ਲਈ ਮੈ ਆਪਣੀ ਟੀਮ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਸਾਨੂੰ ਟਵਿੱਟਰ ਤੇ ਨਾਬਾਲਗ ਕੁੜੀਆਂ ਦੀ ਵੀਡੀਓ ਮਿਲਿਆ ਹਨ । ਜਿਨ੍ਹਾਂ 'ਚ ਜ਼ਬਰ ਜਨਾਹ ਕੀਤਾ ਜਾ ਰਿਹਾ ਹੈ।
ਬਹੁਤ ਸਾਰੇ ਪਲੇਟਫਾਰਮ ਇਨ੍ਹਾਂ ਵੀਡੀਓ ਨੂੰ ਪੈਸੇ ਵਿੱਚ ਵੇਚਦੇ ਹਨ । ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਵੀਡੀਓ ਸਾਈਟ ਤੇ ਕਿਉ ਹਨ। ਇਨ੍ਹਾਂ ਵੀਡਿਓਜ਼ ਦੀ ਜਾਚ ਕੀਤੀ ਜਾਵੇਗੀ । ਫਿਲਹਾਲ ਟਵਿੱਟਰ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ । ਦੱਸ ਦਈਏ ਕਿ ਬੀਤੀ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਕ ਕੁੜੀ ਵਲੋਂ 60 ਅਸ਼ਲੀਲ ਵੀਡਿਓਜ਼ ਇਕ ਸ਼ਿਮਲੇ ਦੇ ਮੁੰਡੇ ਨੂੰ ਭੇਜਣ ਦੀ ਖ਼ਬਰ ਸਾਹਮਣੇ ਆਈ ਸੀ । ਜਿਸ ਤੋਂ ਬਾਅਦ ਜਗ੍ਹਾ- ਜਗ੍ਹਾ ਤੇ ਇਸ ਮਾਮਲੇ ਨੂੰ ਲੈ ਕੇ ਰੋਸ ਪ੍ਰਦਸ਼ਨ ਕੀਤੇ ਜਾਂ ਰਹੇ ਹਨ ।ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ ।