by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਪੁਲਿਸ ਨੇ ਦੱਸਿਆ ਕਿ ਹਾਦਸਾ ਨਾਰਨੌਂਦ 'ਚ ਹਿਸਾਰ-ਜੀਂਦ ਮਾਰਗ 'ਤੇ ਹੋਇਆ। ਹਿਸਾਰ ਦੇ ਰਾਜਥਲ ਪਿੰਡ ਦੀਆਂ 14 ਔਰਤਾਂ ਦਾ ਸਮੂਹ ਪਿਕਅਪ ਜੀਪ 'ਤੇ ਭਿਵਾਨੀ ਦੇ ਸੈਨੀਵਾਸ ਪਿੰਡ ਗਈਆਂ ਸਨ। ਜਦੋਂ ਉਹ ਵਾਪਸ ਆ ਰਹੀਆਂ ਸੀ ਤਾਂ ਅਚਾਨਕ ਨਾਰਨੌਂਦ 'ਚ ਉਨ੍ਹਾਂ ਦੀ ਜੀਪ ਦੇ ਸਾਹਮਣੇ ਇਕ ਅਵਾਰਾ ਜਾਨਵਰ ਆ ਗਿਆ।
ਪੁਲਿਸ ਨੇ ਕਿਹਾ ਕਿ ਡਰਾਈਵਰ ਨੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਿਆ। ਮ੍ਰਿਤਕਾਂ ਦੀ ਪਛਾਣ ਵੀਰਮਤੀ ਮਾਨ , ਕ੍ਰਿਸ਼ਨਾ ਅਤੇ ਰਾਣੀ ਪੰਡਿਤ ਦੇ ਰੂਪ 'ਚ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਾਂਸੀ ਅਤੇ ਹਿਸਾਰ ਦੇ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ 'ਚ ਜੀਪ ਡਰਾਈਵਰ ਵੀ ਸ਼ਾਮਲ ਹੈ।