ਦੁਬਈ (NRI MEDIA) : 13 ਸੈਸ਼ਨ ਦਾ ਦੂਜਾ ਮੁਕਾਬਲਾ ਦੁਬਈ 'ਚ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ। ਪੰਜਾਬ ਨੇ ਟਾਸ ਜਿੱਤ ਕੇ ਦਿੱਲੀ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਜਿਸ ਨੂੰ ਦਿੱਲੀ ਨੇ ਜਿੱਤ ਲਿਆ।
ਦਿੱਲੀ ਵਲੋਂ ਮਾਰਕਸ ਸਟੋਇੰਸ ਨੇ ਪਹਿਲਾਂ ਧਮਾਕੇਦਾਰ ਪਾਰੀ ਖੇਡੀ ਤੇ ਬਾਅਦ ਵਿਚ ਆਖਰੀ ਦੋ ਗੇਂਦਾਂ 'ਤੇ 2 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਦਿੱਲੀ ਕੈਪੀਟਲਸ ਨੇ ਹਾਰ ਦੇ ਕੰਢੇ 'ਤੇ ਪਹੁੰਚਣ ਦੇ ਬਾਵਜੂਦ ਐਤਾਵਰ ਨੂੰ ਇੱਥੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿਚ ਹਰਾ ਕੇ 13ਵੇਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣਾ ਖਾਤਾ ਖੋਲਿਆ। ਇਹ ਮੌਜੂਦਾ ਸੈਸ਼ਨ ਦਾ ਦੂਜੇ ਹੀ ਮੈਚ ਸੀ, ਜਿਸ ਦਾ ਨਤੀਜਾ ਸੁਪਰ ਓਵਰ ਨਾਲ ਨਿਕਲਿਆ ਜਿਹੜਾ ਮੌਜੂਦਾ ਸੈਸ਼ਨ ਦਾ ਪਹਿਲਾ ਸੁਪਰ ਓਵਰ ਵੀ ਹੈ।
ਸਟੋਇੰਸ ਨੇ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 21 ਗੇਂਦਾਂ 'ਤੇ 53 ਦੌੜਾਂ ਬਣਾਈਆਂ, ਜਿਸ ਨਾਲ ਦਿੱਲੀ ਆਖਰੀ 3 ਓਵਰਾਂ ਵਿਚ 57 ਦੌੜਾਂ ਜੋੜ ਕੇ 8 ਵਿਕਟਾਂ 'ਤੇ 157 ਦੌੜਾਂ ਬਣਾਉਣ ਵਿਚ ਸਫਲ ਰਿਹਾ। ਇਸ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ (39) ਤੇ ਰਿਸ਼ਭ ਪੰਤ (31) ਨੇ ਚੌਥੀ ਵਿਕਟ ਲਈ 73 ਦੌੜਾਂ ਜੋੜ ਕੇ ਟੀਮ ਨੂੰ 3 ਵਿਕਟਾਂ 'ਤੇ 13 ਦੌੜਾਂ ਤੋਂ ਉਭਾਰਿਆ ਸੀ।