IPL T20 : ਬੈਂਗਲੁਰੂ ਨੂੰ 16 ਦੌਡ਼ਾਂ ਨਾਲ ਹਰਾ ਕੇ ਪਲੇਆਫ ‘ਚ ਬਣਾਈ ਜਗ੍ਹਾ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : IPL - 12 ਦੇ 46ਵੇਂ ਮੈਚ ਵਿਚ ਬੈਂਗਲੁਰੂ ਖਿਲਾਫ ਟਾਸ ਜਿੱਤ ਕੇ ਦਿੱਲੀ ਨੇ ਬੱਲੇਬਾਜ਼ੀ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 5 ਵਿਕਟਾਂ ਗੁਆ 20 ਓਵਰਾਂ ਵਿਚ 188 ਦੌਡ਼ਾਂ ਦਾ ਟੀਚਾ ਦਿੱਤਾ ਪਰ ਬੈਂਗਲੁਰੂ ਇਸ ਟੀਚੇ ਨੂੰ ਹਾਸਲ ਕਰਨ 'ਚ ਅਸਫਲ ਰਹੇ ਅਤੇ 7 ਵਿਕਟਾਂ ਗੁਆ ਕੇ 20 ਓਵਰਾਂ ਵਿਚ 171 ਦੌਡ਼ਾਂ ਹੀ ਬਣਾ ਸਕੀ। ਇਹ ਮੈਚ ਦਿੱਲੀ ਕੈਪੀਟਲਸ ਨੇ 16 ਦੌਡ਼ਾਂ ਨਾਲ ਆਪਣੇ ਨਾਂ ਕੀਤਾ। ਇਸ ਜਿੱਤ ਦੇ ਨਾਲ ਹੀ ਦਿੱਲੀ ਕੈਪੀਟਲਸ ਨੇ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੱਸ ਦਈਏ ਕਿ ਟੀਚੇ ਦਾ ਪਿੱਛਾ ਕਰਨ ਉੱਤਰੀ ਬੈਂਗਲੁਰੂ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ। ਟੀਮ ਨੇ ਪਹਿਲੇ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। 

ਇਸ ਸ਼ਾਨਦਾਰ ਸ਼ਾਂਝੇਦਾਰੀ ਨੂੰ ਦਿੱਲੀ ਕੈਪੀਟਲਸ ਦੇ ਗੇਂਦਬਾਜ਼ ਕਾਗਿਸੋ ਰਬਾਡਾ ਨੇ ਤੋੜਿਆ ਅਤੇ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਖੇਡ ਰਹੇ ਰਿਸ਼ਭ ਪੰਤ ਨੂੰ ਆਪਣਾ ਸ਼ਿਕਾਰ ਬਣਾਇਆ। ਦੂਜਾ ਝਟਕਾ ਬੈਂਗਲੁਰੂ ਨੂੰ ਕਪਤਾਨ ਵਿਰਾਟ ਕੋਹਲੀ (17 ਦੌੜਾਂ) ਦੇ ਰੂਪ 'ਚ ਲੱਗਾ। ਇਸ ਤੋਂ ਬਾਅਦ ਸਭ ਤੋਂ ਭਰੋਸੇਮੰਦ ਬੱਲੇਬਾਜ਼ ਡਿਵਿਲੀਅਰਜ਼ ਵੀ ਇਸ ਮੁਸ਼ਕਲ ਘੜੀ ਵਿਚ ਟੀਮ ਲਈ ਕੁਝ ਖਾਸ ਨਾ ਕਰ ਸਕੇ 17 ਦੌੜਾਂ ਬਣਾ ਕੇ ਸ਼ੇਰਫੇਨ ਰੁਥਰਫੋਰਡ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। 

ਡਿਵਿਲੀਅਰਜ਼ ਦੇ ਆਊਟ ਹੋਣ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਸ਼ਿਵਮ ਦੂਬੇ (24), ਹੈਨਰਿਕ ਕਲਾਸੇਨ (3) ਗੇਂਦਬਾਜ਼ ਅਮਿਤ ਮਿਸ਼ਰਾ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ 2 ਚੌਕੇ ਅਤੇ 1 ਛੱਕਾ ਲਗਾ ਕੇ 19 ਗੇਂਦਾਂ ਵਿਚ 27 ਦੌਡ਼ਾਉਣ ਵਾਲੇ ਗੁਰਕਿਰਤ ਸਿੰਘ ਮਾਨ ਇਸ਼ਾਨ ਸ਼ਰਮਾ ਦਾ ਸ਼ਿਕਾਰ ਹੋ ਗਏ।