ਦਿੱਲੀ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਵੀ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ

by mediateam

ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ-2020 ਸਬੰਧੀ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਨੇ ਕਮਰ ਕੱਸੇ ਕਰ ਲਏ ਹਨ। ਇਸ ਬਾਬਤ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। 

ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਸ਼ੀ ਥਰੂਰ, ਨਵਜੋਤ ਸਿੰਘ ਸਿੱਧੂ, ਸ਼ਤਰੂਘਨ ਸਿਨਹਾ ਆਦਿ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਾਮਲ ਕੀਤਾ ਗਿਆ ਹੈ।

ਜਾਣੋ ਸਟਾਰ ਪ੍ਰਚਾਰਕਾਂ ਦੇ ਨਾਂ

  •     ਸੋਨੀਆ ਗਾਂਧੀ (ਅੰਤ੍ਰਿਮ ਪ੍ਰਧਾਨ, ਕਾਂਗਰਸ)
  •     ਰਾਹੁਲ ਗਾਂਧੀ (ਸਾਬਕਾ ਕਾਂਗਰਸ ਪ੍ਰਧਾਨ)
  •     ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ)
  •     ਪ੍ਰਿਅੰਕਾ ਗਾਂਧੀ ਵਾਡਰਾ (ਸੀਨੀਅਰ ਆਗੂ, ਕਾਂਗਰਸ)
  •     ਗ਼ੁਲਾਮ ਨਬੀ ਆਜ਼ਾਦ (ਸਾਬਕਾ ਕੇਂਦਰੀ ਮੰਤਰੀ)
  •     ਪੀਸੀ ਚਾਕੋ (ਦਿੱਲੀ ਕਾਂਗਰਸ ਇੰਚਾਰਜ)
  •     ਸੁਭਾਸ਼ ਚੋਪੜਾ (ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ)
  •     ਕੈਪਟਨ ਅਮਰਿੰਦਰ ਸਿੰਘ (ਮੁੱਖ ਮੰਤਰੀ, ਪੰਜਾਬ)
  •     ਅਸ਼ੋਕ ਗਹਿਲੋਤ (ਮੁੱਖ ਮੰਤਰੀ, ਰਾਜਸਥਾਨ)
  •     ਕਮਲਨਾਥ (ਮੁੱਖ ਮੰਤਰੀ, ਮੱਧ ਪ੍ਰਦੇਸ਼)
  •     ਭੂਪੇਸ਼ ਬਘੇਲ (ਮੁੱਖ ਮੰਤਰੀ, ਛੱਤੀਸਗੜ੍ਹ)
  •     ਵੀ. ਨਾਰਾਇਣ ਸਾਮੀ (ਮੁੱਖ ਮੰਤਰੀ, ਪੁੱਡੂਚੇਰੀ)
  •     ਅਜੈ ਮਾਕਨ (ਸਾਬਕਾ ਕੇਂਦਰੀ ਮੰਤਰੀ)
  •     ਜੇਪੀ ਅੱਗਰਵਾਲ (ਸਾਬਕਾ ਐੱਮਪੀ, ਦਿੱਲੀ)
  •     ਮੀਰਾ ਕੁਮਾਰ (ਸਾਬਕਾ ਐੱਮਪੀ ਤੇ ਸਾਬਕਾ ਲੋਕ ਸਭਾ ਸਪੀਕਰ)
  •     ਕਪਿਲ ਸਿੱਬਲ (ਸਾਬਕਾ ਕੇਂਦਰੀ ਮੰਤਰੀ)
  •     ਰਾਜ ਬੱਬਰ (ਸਾਬਕਾ ਐੱਮਪੀ ਤੇ ਸਾਬਕਾ ਕਾਂਗਰਸ ਪ੍ਰਧਾਨ, ਯੂਪੀ)
  •     ਸ਼ਸ਼ੀ ਥਰੂਰ (ਕਾਂਗਰਸ ਐੱਮਪੀ ਤੇ ਸਾਬਕਾ ਕੇਂਦਰੀ ਮੰਤਰੀ)
  •     ਹਰੀਸ਼ ਰਾਵਤ (ਸਾਬਕਾ ਮੁੱਖ ਮੰਤਰੀ, ਉੱਤਰਾਖੰਡ)
  •     ਭੁਪਿੰਦਰ ਸਿੰਘ ਹੁੱਡਾ (ਸਾਬਕਾ ਮੁੱਖ ਮੰਤਰੀ, ਹਰਿਆਣਾ)