by vikramsehajpal
ਦਿੱਲੀ (ਸਾਹਿਬ) - ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪਿੱਠ ਦਰਦ ਦੀ ਸ਼ਿਕਾਇਤ ਹੋਣ ਕਾਰਨ ਅੱਜ ਇੱਥੇ ਏਮਸ ’ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਮਸ ਦੇ ਮੀਡੀਆ ਸੈੱਲ ਦੀ ਇੰਚਾਰਜ ਡਾ. ਰੀਮਾ ਦਾਦਾ ਨੇ ਦੱਸਿਆ ਕਿ ਰਾਜਨਾਥ ਸਿੰਘ ਦੀ ਹਾਲਤ ਠੀਕ ਹੈ ਤੇ ਉਹ ਨਿਗਰਾਨੀ ਹੇਠ ਹਨ। ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 73 ਸਾਲਾਂ ਰਾਜਨਾਥ ਸਿੰਘ ਨੂੰ ਅੱਜ ਸਵੇਰੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਓਲਡ ਪ੍ਰਾਈਵੇਟ ਵਾਰਡ ’ਚ ਰੱਖਿਆ ਗਿਆ ਹੈ।