ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਜੋਧਪੁਰ ਕੋਰਟ ਨੇ ਕਾਲਾ ਹਿਰਨ ਦੇ ਸ਼ਿਕਾਰ ਕੇਸ 'ਚ ਫਰਜ਼ੀ ਐਫੀਡੈਵਟ ਦਾਖ਼ਿਲ ਕਰਨ ਦੇ ਮਾਮਲੇ 'ਚ ਸਲਮਾਨ ਨੂੰ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਲਮਾਨ ਖ਼ਾਨ 'ਤੇ ਇਹ ਦੋਸ਼ ਸਾਲ 2006 'ਚ ਲੱਗਿਆ ਸੀ ਕਿ ਉਨ੍ਹਾਂ ਕੋਰਟ ਦੇ ਵਿੱਚ ਹਥਿਆਰ ਦੇ ਲਾਇਸੈਂਸ ਖੋ ਜਾਣ 'ਤੇ ਫਰਜੀ ਐਫੀਡੈਵਟ ਜਮਾਂ ਕਰਵਾਇਆ ਸੀ।
ਕੋਰਟ ਦੇ ਇਸ ਫ਼ੈਸਲੇ ਨਾਲ ਸਲਮਾਨ ਨੂੰ ਵੱਡੀ ਰਾਹਤ ਮਿਲ ਗਈ ਹੈ। ਸਲਮਾਨ ਦੇ ਵਕੀਲ ਨੇ ਇਹ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਇਰਾਦਾ ਗਲਤ ਹਲਫ਼ਨਾਮਾ ਜਮ੍ਹਾਂ ਕਰਵਾਉਂਣ ਦਾ ਨਹੀਂ ਸੀ। ਜ਼ਿਕਰਯੋਗ ਹੈ ਕਿ ਸਾਲ 1998 'ਚ ਸਲਮਾਨ ਖ਼ਾਨ ਆਪਣੀ ਫ਼ਿਲਮ ਦੀ ਸ਼ੂਟਿੰਗ 'ਹਮ ਸਾਥ ਸਾਥ ਹੈ' ਦੇ ਵੇਲੇ ਜੋਧਪੁਰ ਗਏ ਸਨ।
ਜਿੱਥੇ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ ਜਿਸ ਤੋਂ ਬਾਅਦ ਸਲਮਾਨ ਨੂੰ ਜੰਗਲਾਤ ਕਾਨੂੰਨ ਦੀ ਧਾਰਾ 51 ਦੇ ਤਹਿਤ ਪੰਜ ਸਾਲ ਦੀ ਕੈਦ ਅਤੇ 10,000 ਜ਼ੁਰਮਾਨਾ ਲੱਗਿਆ ਸੀ। ਪਿਛਲੇ ਸਾਲ ਸਲਮਾਨ ਨੂੰ ਆਰਮਜ ਐਕਟ ਦੇ ਤਹਿਤ ਬਰੀ ਕਰ ਦਿੱਤਾ ਗਿਆ ਸੀ।