ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਵਿੱਚ ਰਹਿਣ ਵਾਲੀ ਸਕੀਨਾ ਨੂੰ ਦਹਾਕਿਆਂ ਤੋਂ ਆਪਣੇ ਭਰਾ ਦੀ ਭਾਲ ਕਰ ਰਹੀ ਸੀ। ਜੋ ਕਿ ਭਾਰਤ ਵੰਡ ਦੌਰਾਨ ਲੁਧਿਆਣਾ ਵਿੱਚ ਰਹੀ ਗਏ ਸੀ। ਸੋਸ਼ਲ ਮੀਡੀਆ ਦੇ ਜ਼ਰੀਏ ਇਹ ਭੈਣ ਭਰਾ ਰੱਖੜੀ ਤੋਂ ਪਹਿਲਾਂ ਮਿਲੇ ਹਨ। ਸਕੀਨਾ ਦੀ ਉਮਰ 67 ਸਾਲਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੋਣ ਤੋਂ ਬਾਅਦ ਲੁਧਿਆਣਾ ਦੇ ਜਸੋਵਾਲ ਪਿੰਡ ਦੇ ਸਰਪੰਚ ਜਗਤਾਰ ਸਿੰਘ ਕੋਲ ਪੂਜਿਆ ਸਰਪੰਚ ਨੇ ਦੱਸਿਆ ਕਿ ਸਕੀਨਾ ਬੀਬੀ ਦਾ ਭਰਾ ਉਸ ਹੀ ਪਿੰਡ ਦਾ ਰਹਿਣ ਵਾਲਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਕੀਨਾ ਬੀਬੀ ਨੇ ਭਰਾ ਨੂੰ ਕਦੇ ਦੇਖਿਆ ਜਾਂ ਮਿਲੀ ਨਹੀਂ ਹੈ ਪਰ ਉਸ ਦੀ ਉਡੀਕ ਕੁਝ ਹੀ ਦਿਨਾਂ ਵਿੱਚ ਖ਼ਤਮ ਹੋ ਗਈ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਇਕ ਯੂ ਟਿਊਬਰ ਨੇ ਬੀਬੀ ਸਕੀਨਾ ਦਾ ਵੀਡੀਓ ਵਾਇਰਲ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਭਰਾ ਨੂੰ ਮਿਲਣ ਦੀ ਅਪੀਲ ਕੀਤੀ ਹੈ। ਇਸ ਵੀਡੀਓ ਵਿੱਚ ਬੀਬੀ ਸਕੀਨਾ ਨੇ ਕਿਹਾ ਹੈ ਕਿ ਉਸ ਦੇ ਮਾਤਾ ਪਿਤਾ ਨੇ ਬਹੁਤ ਸਮੇ ਤੋਂ ਉਸ ਦੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫ਼ਲ ਰਹੇ,ਉਸ ਨੇ ਕਿਹਾ ਮੇਰੇ ਭਰਨ ਨੇ ਆਪਣੀ ਤਸਵੀਰ ਨਾਲ ਸਾਨੂੰ ਚਿੱਠੀ ਲਿਖੀ ਸੀ, ਉਨ੍ਹਾਂ ਨੇ ਕਿਹਾ ਕਿ ਮਾਤਾ ਪਿਤਾ ਨੂੰ ਦੇਖਣ ਦੇ ਗਮ ਵਿੱਚ ਊਨਾ ਦੀ ਮੌਤ ਹੋ ਗਈ।