ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਯੂਗਾਂਡਾ ਦੇ ਵਿਰੋਧੀ ਸਿਆਸਤਦਾਨ ਬੌਬੀ ਵਾਈਨ ਨੂੰ ਯੂਗਾਂਡਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਸਦੇ ਬਾਅਦ ਹਿੰਸਾ ਭੜਕ ਗਈ। ਹਿੰਸਾ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਦਹਾਕੇ ਵਿੱਚ ਇਹ ਦੇਸ਼ ਵਿਚ ਸਭ ਤੋਂ ਹਿੰਸਕ ਤੇ ਡਰਾਉਣੀ ਪ੍ਰਦਰਸ਼ਨ ਹੈ।
ਇਨ੍ਹਾਂ ਹੀ ਨਹੀਂ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਇਹ ਵਿਰੋਧ ਪ੍ਰਦਰਸ਼ਨ ਹੋਰ ਵੀ ਵਧਣ ਦੀ ਉਮੀਦ ਹੈ। ਗ੍ਰਿਫਤਾਰੀ ਮਗਰੋਂ ਬੌਬੀ ਨੂੰ ਪੂਰਬੀ ਸ਼ਹਿਰ ਇਗਾਂਗਾ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ। 2021 ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬੌਬੀ ਨੇ ਕਿਹਾ, "ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਜਾਣਦੇ ਹਨ ਕਿ ਅਸੀਂ ਗੁਲਾਮ ਨਹੀਂ ਹਾਂ ਅਤੇ ਅਸੀਂ ਗੁਲਾਮ ਬਣਨ ਨੂੰ ਸਵੀਕਾਰ ਨਹੀਂ ਕਰਾਂਗੇ, ਅਸੀਂ ਆਜ਼ਾਦ ਹੋਵਾਂਗੇ।"
ਪੁਲਿਸ ਨੇ ਦੱਸਿਆ ਕਿ ਕਾਂਪਲ ਵਿੱਚ 350 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਰਾਜਧਾਨੀ ਵਿੱਚ ਭਾਰੀ ਫੌਜੀ ਅਤੇ ਪੁਲਿਸ ਦੀ ਮੌਜੂਦਗੀ ਕਾਰਨ ਤਣਾਅ ਅਜੇ ਵੀ ਬਣਿਆ ਹੋਇਆ ਹੈ। 38 ਸਾਲਾ ਵਿਰੋਧੀ ਨੇਤਾ ਬੌਬੀ ਵਾਈਨ ਨੂੰ ਪਿਛਲੇ ਸਾਲਾਂ ਵਿੱਚ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਹੈ।