by vikramsehajpal
ਚੰਡੀਗੜ੍ਹ (ਸਾਹਿਬ) : ਅੰਦੋਲਨ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਜਿਸ ਵਿਚ ਆਖਿਆ ਗਿਆ ਹੈ ਕਿ ਸ਼ੁੱਭਕਰਨ ਦੀ ਮੌਤ ਪੁਲਸ ਵਲੋਂ ਚਲਾਈ ਗਈ ਗੋਲ਼ੀ ਨਾਲ ਨਹੀਂ ਸਗੋਂ ਸ਼ਾਟ ਗੰਨ ਨਾਲ ਹੋਈ ਹੈ। ਇਸ ਦਾ ਖੁਲਾਸਾ ਹਾਈਕੋਰਟ ਵਿਚ ਦਾਖਲ ਕੀਤੀ ਗਈ ਰਿਪੋਰਟ ਵਿਚ ਹੋਇਆ ਹੈ। ਜਿਸ ਦੇ ਆਧਾਰ 'ਤੇ ਹਾਈਕੋਰਟ ਨੇ ਟਿੱਪਣੀ ਕਰਦਿਆਂ ਆਖਿਆ ਕਿ ਸ਼ੁੱਭਕਰਨ ਦੀ ਮੌਤ ਸ਼ਾਟ ਗੰਨ ਨਾਲ ਹੋਈ ਹੈ ਅਤੇ ਪੁਲਸ ਕਦੇ ਵੀ ਸ਼ਾਟ ਗੰਨ ਦੀ ਵਰਤੋਂ ਨਹੀਂ ਕਰਦੀ ਹੈ।
ਦੱਸ ਦਈਏ ਕਿ ਇੰਝ ਜਾਪਦਾ ਹੈ ਕਿ ਜਿਵੇਂ ਕਿਸਾਨਾਂ ਵਾਲੇ ਪਾਸਿਓਂ ਹੀ ਕਿਸੇ ਨੇ ਗੋਲ਼ੀ ਚਲਾਈ ਹੈ ਅਤੇ ਸ਼ੁੱਭਕਰਨ ਨੂੰ ਗੋਲ਼ੀ ਵੀ ਬੇਹੱਦ ਨੇੜਿਓਂ ਮਾਰੀ ਗਈ ਹੈ, ਜਿਸ ਕਾਰਣ ਉਸ ਦੀ ਮੌਤ ਹੋਈ ਹੈ। ਫਿਲਹਾਲ ਇਹ ਗੋਲ਼ੀ ਕਿੱਥੋਂ ਅਤੇ ਕਿਸ ਵਲੋਂ ਚਲਾਈ ਗਈ ਹੈ, ਇਹ ਜਾਂਚ ਦਾ ਵਿਸ਼ਾ ਹੈ। ਐੱਸ. ਆਈ. ਟੀ. ਪੂਰੇ ਮਾਮਲੇ ਦੀ ਜਾਂਚ ਵਿਚ ਅਤੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।