by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) :ਪੰਜਾਬ 'ਚ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਅੰਮ੍ਰਿਤਸਰ ਦੇ ਪਿੰਡ ਰੋੜੀਵਾਲ ਦੇ ਰਹਿਣ ਵਾਲੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
। ਮ੍ਰਿਤਕ ਦੀ ਮਾਂ ਮੁਤਾਬਕ ਉਸ ਦਾ ਬੇਟਾ ਬਿਹਾਰ ਪਟਨਾ ਸਾਹਿਬ 'ਚ ਨੌਕਰੀ ਕਰਦਾ ਸੀ ਤੇ ਘਰ ਵਾਪਸ ਆਇਆ ਸੀ। ਇਸ ਤੋਂ ਬਾਅਦ ਉਹ ਨਸ਼ਾ ਕਰਨ ਲਈ ਘਰੋਂ ਚਲਾ ਗਿਆ ਸੀ ਜਦ ਉਨ੍ਹਾਂ ਨੂੰ ਖ਼ਬਰ ਆਈ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਵਜੋਂ ਹੋਈ। ਸ਼ਮਸ਼ੇਰ ਸਿੰਘ ਦਾ ਵਿਆਹ ਹੋ ਚੁੱਕਾ ਹੈ। ਸ਼ਮਸ਼ੇਰ ਦੀ ਮਾਂ ਬਲਵਿੰਦਰ ਕੌਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਸ਼ਰੇਆਮ ਨਸ਼ਾ ਵੇਚਿਆ ਜਾਂਦਾ ਹੈ ਅਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਜਿਸ ਕਾਰਨ ਅੱਜ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਹੋ ਗਿਆ।