by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮਖੂ ਅੰਮ੍ਰਿਤਸਰ ਨੈਸ਼ਨਲ- ਹਾਈਵੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੇਲ ਟੈਕਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਦੋਵੇ ਮ੍ਰਿਤਕ ਨੌਜਵਾਨ ਟਰੱਕ ਡਰਾਈਵਰ ਸਨ ਤੇ ਉਹ ਦਾਬੇ 'ਤੇ ਰੋਟੀ ਖਾ ਕੇ ਕਣਕ ਨਾਲ ਲੱਦੇ ਆਪੇ ਟਰੱਕਾਂ ਵੱਲ ਜਾ ਰਹੇ ਸਨ। ਇਸ ਦੌਰਾਨ ਤੇਲ ਟੈਕਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਨੂਕ ਤੇ ਬਾਜ ਸਿੰਘ ਵਾਸੀ ਜੋਗੇਵਾਲਾ ਦੇ ਰੂਪ 'ਚ ਹੋਈ ਹੈ । ਮ੍ਰਿਤਕ ਦੋਵੇ ਨੌਜਵਾਨ ਵਿਆਹੇ ਸਨ ਤੇ ਦੋਵਾਂ ਦੀ 1-1 ਕੁੜੀ ਹੈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।