by jaskamal
ਨਿਊਜ਼ ਡੈਸਕ ( ਰਿੰਪੀ ਸ਼ਰਮਾ ): ਨਿਊਯਾਰਕ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫੁੱਟਬਾਲ ਖਿਡਾਰਨ ਥਾਲੀਆ ਚਾਵੇਰੀਆ ਦੀ ਉਸ ਦੇ ਘਰੋਂ ਹੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਖਿਡਾਰਨ ਥਾਲੀਆ ਦੀ ਬੀਤੀ ਦਿਨੀਂ ਦੀ ਅਚਾਨਕ ਮੌਤ ਹੋ ਗਈ, ਜਿਸ ਦੀ ਉਮਰ 20 ਸਾਲ ਸੀ । ਪੁਲਿਸ ਵਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਖਿਡਾਰਨ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ ।
ਪੁਲਿਸ ਅਧਿਕਾਰੀ ਅਨੁਸਾਰ ਕਾਲਜ 'ਚ ਆਪਣਾ ਦੂਜਾ ਸਾਲ ਪੂਰਾ ਕਰ ਚੁੱਕੀ ਥਾਲੀਆਂ ਦੀ ਆਪਣੇ ਲਾਸ ਕਰੂਸ ਘਰ 'ਚ ਲਾਸ਼ ਪਈ ਹੋਈ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਈਏ ਕਿ ਥਾਲੀਆ ਨੇ ਪਿਛਲੇ ਦਿਨੀਂ ਹੀ ਆਪਣਾ 20ਵਾਂ ਜਨਮਦਿਨ ਮਨਾਇਆ ਸੀ । ਥਾਲੀਆ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਵਿੱਚ ਬੈਂਕ ਲਾਈਨ 'ਤੇ ਵਧੀਆ ਐਂਕਰ ਵੀ ਸੀ ।