by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਰੁਣਾਚਲ ਪ੍ਰਦੇਸ਼ ‘ਚ 7 ਜਵਾਨ ਬਰਫੀਲੇ ਤੂਫਾਨ ਦੀ ਚਪੇਟ ‘ਚ ਆ ਗਏ। ਬਰਫੀਲੇ ਤੂਫਾਨ ‘ਚ ਲਾਪਤਾ ਹੋਏ ਫੌਜ ਦੇ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਆਸਾਮ ਦੇ ਸੋਨਿਤਪੁਰ ਜ਼ਿਲ੍ਹੇ 'ਚ ਸਥਿਤ ਤੇਜਪੁਰ ਹਵਾਈ ਫ਼ੌਜ ਸਟੇਸ਼ਨ ਤੋਂ ਜੱਦੀ ਪਿੰਡ ਭੇਜ ਦਿੱਤੀਆਂ ਗਈਆਂ ਹਨ। ਹਾਲਾਂਕਿ ਦੋ ਦਿਨ ਚੱਲੇ ਆਪ੍ਰੇਸ਼ਨ ਤੋਂ ਬਾਅਦ ਵੀ ਕਿਸੇ ਵੀ ਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।
ਦੱਸਿਆ ਜਾ ਰਹੀਆਂ ਹੈ ਕਿ ਗਜਰਾਜ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਟ ਜਨਰਲ ਰਵਿਨ ਖੋਸਲਾ ਅਤੇ ਹੋਰ ਵੀ ਸ਼ਹੀਦ ਜਵਾਨਾਂ ਨੂੰ ਸੀਨਿਅਰ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਮਾਗਮ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਜੰਮੂ ਕਸ਼ਮੀਰ, ਕਠੁਆ ਤੇ ਪੰਜਾਬ ਦੇ ਬਟਾਲਾ, ਹਿਮਾਚਲ, ਘਮਾਰਵੀ ਸਥਿਤ ਜੱਦੀ ਪਿੰਡ 'ਚ ਭੇਜ ਦਿੱਤੀਆਂ ਗਈਆਂ ਹਨ।