by vikramsehajpal
ਸਰੀ (NRI MEDIA) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਜਨਰਲ ਚੋਣਾਂ ਲਈ ਐਡਵਾਂਸ ਪੋਲਿੰਗ ਵੀਰਵਾਰ, 15 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਬੁੱਧਵਾਰ, 21 ਅਕਤੂਬਰ ਤੱਕ ਚਲਦੀ ਰਹੇਗੀ। ਐਡਵਾਂਸ ਵੋਟਿੰਗ ਸਥਾਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁਲ੍ਹੇ ਰਹਿਣਗੇ। ਇਨ੍ਹਾਂ ਚੋਣਾਂ ਵਿਚ ਐਡਵਾਂਸ ਵੋਟਾਂ ਪਾਉਣ ਲਈ ਵੋਟਰਾਂ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਹੈ ਜਦੋਂ ਕਿ 2017 ਵਿਚ ਹੋਈਆਂ ਚੋਣਾਂ ਵਿਚ ਇਹ ਸਮਾਂ 6 ਦਿਨ ਦਾ ਸੀ।
ਦੱਸ ਦਈਏ ਕਿ ਬੀਸੀ ਇਲੈਕਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ ਐਡਵਾਂਸ ਪੋਲਿੰਗ ਲਈ ਇਕ ਦਿਨ ਦਾ ਵਾਧੂ ਸਮਾਂ ਦੇਣ ਨਾਲ ਵੋਟਰਾਂ ਨੂੰ ਵੋਟ ਪਾਉਣ ਦੇ ਵਧੇਰੇ ਮੌਕੇ ਪ੍ਰਦਾਨ ਹੋਣਗੇ ਅਤੇ ਮਹਾਂਮਾਰੀ ਪ੍ਰਤੀਕ੍ਰਿਆ ਦੇ ਉਪਾਅ ਵਜੋਂ ਵੋਟ ਪਾਉਣ ਵਾਲੀਆਂ ਥਾਵਾਂ' ਅਤੇ ਗਿਣਤੀ ਨੂੰ ਘਟਾਉਣ ਵਿਚ ਸਹਾਇਤਾ ਮਿਲੇਗੀ। ਇਹ ਵੀ ਕਿਹਾ ਗਿਆ ਹੈ ਕਿ ਕੁਝ ਵੋਟਿੰਗ ਸਥਾਨ ਹਰ ਐਡਵਾਂਸ ਵੋਟਿੰਗ ਵਾਲੇ ਦਿਨ ਖੁੱਲ੍ਹੇ ਨਹੀਂ ਹੋਣਗੇ।