by mediateam
ਆਸਟ੍ਰੇਲੀਆ ਵਿਚ ਜਿਥੇ ਇਕ ਪਾਸੇ ਕਰੋਨਾ ਦਾ ਕਹਿਰ ਫੈਲਿਆ ਹੋਇਆ ਹੈ ਓਥੇ ਹੀ ਆਸਟ੍ਰੇਲੀਆ ਨੂੰ ਇਕ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਸਟ੍ਰੇਲੀਆ ਜੰਗਲ ਦੇ ਝਾੜੀਆਂ ਵਿਚ ਅੱਗ ਲੱਗ ਗਈ ਹੈ ਆਸਟ੍ਰੇਲੀਆ ਵਿਚ ਇਸ ਅੱਗ ਨੇ ਤਕਰੀਬਨ 20 ਇਮਾਰਤਾਂ ਨਸ਼ਟ ਕਰ ਦਿੱਤੀਆਂ। ਫਾਈਰ ਫਾਈਟਰਜ਼ ਵੀ ਸਿਡਨੀ ਦੇ ਪੱਛਮ ਵਿਚ ਬੇਕਾਬੂ ਹੋਈ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿਚ ਅਸਫਲ ਹੋ ਰਹੇ ਹਨ। ਸਥਾਨਕ ਪੇਂਡੂ ਫਾਈਰ ਸਰਵਿਸ ਦਾ ਹਵਾਲਾ ਦਿੰਦੇ ਹਏ ਸਿਡਨੀ ਦੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੇਂਡੂ ਸੇਵਾ ਦੇ ਡਿਪਟੀ ਕਮਿਸ਼ਨਰ ਰੌਬ ਰੋਜ਼ਰਸ ਨੇ ਕਿਹਾ ਕਿ ਫਾਇਰ ਫਾਈਟਰਜ਼ ਵੱਲੋਂ ਚੁੱਕੇ ਗਏ ਕਦਮ ਸੋਕੇ ਦੀ ਸਥਿਤੀ ਵਿਚ ਕੰਮ ਨਹੀਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਸ ਜੰਗਲੀ ਅੱਗ ਵਿਚ ਕਈ ਲੋਕ ਮਾਰੇ ਗਏ ਹਨ।