ਟੋਰਾਂਟੋ , 20 ਜੁਲਾਈ ( NRI MEDIA )
ਗਰਮੀ ਦੀ ਲਹਿਰ ਪਹਿਲਾ ਤੋਂ ਹੀ ਕੈਨੇਡਾ, ਅਮਰੀਕਾ ਅਤੇ ਯੂਰੋਪ ਦੇ ਹਿੱਸਿਆਂ ਨੂੰ ਭਖਾ ਰਹੀ ਹੈ, ਇਹਨਾਂ ਹਿਸਿਆਂ ਦੇ ਵਿਚ ਹਫਤੇ ਤਕ ਗਰਮੀ ਹੋਰ ਵੀ ਜ਼ਿਆਦਾ ਵੱਧ ਜਾਏਗੀ ਜਿਸ ਕਾਰਨ ਮੌਸਮੀ ਸਿਹਤ ਸਬੰਧੀ ਸਮਸਿਆਵਾਂ ਹੋ ਸਕਦੀਆਂ ਹਨ, ਨਾਸਾ ਦੇ ਅੰਕੜਿਆਂ ਦੇ ਅਨੁਸਾਰ ਜੂਨ ਦਾ ਮਹੀਨਾ ਹੁਣ ਤਕ ਦਾ ਸਭ ਤੋਂ ਵਧੇਰੇ ਗਰਮ ਮਹੀਨਾ ਰਿਹਾ ਸੀ ਪਰ ਜਲਵਾਯੁ ਵਿਸ਼ਲੇਸ਼ਕਾਂ ਨੇ ਚੇਤੰਨ ਕੀਤਾ ਹੈ ਕਿ ਜੁਲਾਈ ਦਾ ਮਹੀਨਾ ਇਸ ਤੋਂ ਵੀ ਵਧੇਰੇ ਗਰਮ ਰਹੇਗਾ, ਅਮਰੀਕਾ ਅਤੇ ਕੈਨੇਡਾ ਦੇ ਇਕ ਕੋਸਟ ਤੋਂ ਲੈ ਕੇ ਦੂਜੇ ਕੋਸਟ ਤਕ ਤਾਪਮਾਨ ਵਧਦਾ ਹੀ ਰਹਿੰਦਾ ਹੈ ਉਥੇ ਹੀ ਯੂਰੋਪ ਜੋ ਕਿ ਥੋੜੇ ਸਮੇ ਤਕ ਵਧਦੀ ਗਰਮੀ ਦੇ ਪ੍ਰਕੋਪ ਤੋਂ ਬਚਿਆ ਹੋਇਆ ਸੀ ਹੁਣ ਉਥੇ ਫਿਰ ਤੋਂ ਤਾਪਮਾਨ ਹੋਰ ਵੱਧ ਜਾਵੇਗਾ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੇ ਮੌਸਮ ਵਾਰੇ, ਉਨਟਾਰੀਓ ਦੇ ਵਿੰਡਸਰ ਵਿਚ ਹਲਾਤ ਬਿਲਕੁਲ ਵੀ ਸਹੀ ਨਹੀਂ ਹਨ, ਦੇਸ਼ ਦੇ ਦੱਖਣੀ ਹਿੱਸੇ ਵਿਚ 37 ਡੀਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਵਧੇਰੇ ਗਰਮੀ ਪੈ ਰਹੀ ਹੈ, ਅਤੇ ਨਮੀ ਵੀ 40 ਤੋਂ ਉੱਪਰ ਰਹਿੰਦੀ ਹੈ, ਦੱਖਣੀ ਉਨਟਾਰੀਓ ਦੇ ਹਿਸੇ ਵਿਚ ਸਭ ਤੋਂ ਵਧੇਰੇ ਗਰਮੀ ਦੀ ਚੇਤਾਵਨੀ ਜਾਰੀ ਹੋਈ ਪਈ ਹੈ, ਵਾਤਾਵਰਨ ਕੈਨੇਡਾ ਨੇ ਦੱਸਿਆ ਕਿ ਟੋਰਾਂਟੋ ਦੇ ਵਿਚ ਸ਼ੁਕਰਵਾਰ, ਸ਼ਨੀਵਾਰ ਨੂੰ ਤਾਪਮਾਨ 34 ਡੀਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ ਜੋ ਕਿ ਨਮੀ ਦੇ ਚਲਦੇ ਹੋਰ ਵੀ ਜ਼ਿਆਦਾ ਗਰਮ ਮਹਿਸੂਸ ਹੋ ਸਕਦਾ ਹੈ, ਇਵੇਂ ਦੇ ਹੀ ਹਾਲਾਤ ਕਿਊਬੇਕ ਦੇ ਵਿਚ ਵੀ ਹਨ ਇਥੇ ਦੀ ਰਾਜਧਾਨੀ ਮੋਨਟਰਿਆਲ ਦੇ ਵਿਚ ਸ਼ੁਕਰਵਾਰ ਨੂੰ ਜਾਣੀ ਕਿ ਅੱਜ 30 ਡੀਗਰੀ ਸੈਲਸੀਅਸ ਦਾ ਤਾਪਮਾਨ ਹੋਵੇਗਾ, ਇਸ ਤੋਂ ਅਲਾਵਾ ਕੁਝ ਮੌਸਮ ਵਿਗਿਆਨਕਾਂ ਨੇ ਕੁਝ ਥਾਵਾਂ ਉਤੇ ਐਤਵਾਰ ਨੂੰ ਮੀਂਹ ਦਾ ਪੂਰਵ ਅਨੁਮਾਨ ਲਾਇਆ ਹੈ ਜਿਸ ਵਿਚ ਓਟਾਵਾ, ਟੋਰਾਂਟੋ, ਕਿੰਗਸਟਨ ਅਤੇ ਮੋਨਟਰਿਆਲ ਸ਼ਾਮਿਲ ਹਨ।
ਉਥੇ ਹੀ ਯੂਰੋਪ ਵੱਲ ਰੁਖ ਕਰੀਏ ਤਾਂ ਇਥੇ ਵੀ ਗਰਮੀ ਪੂਰੀ ਚੋਟੀ ਉਤੇ ਹੈ, ਫਰਾਂਸ ਨੂੰ ਹਾਲੇ ਗਰਮੀ ਤੋਂ ਥੋੜੀ ਰਾਹਤ ਮਿਲੀ ਹੀ ਸੀ ਪਰ ਹਫਤੇ ਤਕ ਫਿਰ ਤੋਂ ਇਥੇ ਦਾ ਤਾਪਮਾਨ ਵੱਧ ਜਾਵੇਗਾ, ਫ਼੍ਰੇਂਚ ਮੋਸਮੀ ਏਜੇਂਸੀ ਦੇ ਰਿਕਾਰਡ ਅਨੁਸਾਰ 28 ਜੂਨ ਨੂੰ ਇਥੇ ਦਾ ਤਾਪਮਾਨ 46 ਡਿਗਰੀ ਸੈਲਸੀਅਸ ਸੀ, ਇਥੇ ਦੇ 61 ਸੂਬਿਆਂ ਦੇ ਵਿਚ ਪਾਣੀ ਦੀ ਵਧੇਰੇ ਵਰਤੋਂ ਉਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਇਸਤੋਂ ਅਲਾਵਾ ਯੂ.ਕੇ., ਸਪੇਨ, ਜਰਮਣੀ, ਪੁਰਤਗਾਲ ਵਿਚ ਵੀ ਇਸੇ ਤਰ੍ਹਾਂ ਹੀ ਤਾਪਮਾਨ ਵਧੇਗਾ, ਹਾਲੇ ਤਕ ਅਗਲੇ ਮਹੀਨੇ ਦਾ ਕੋਈ ਨਿਰਧਾਰਿਤ ਪੂਰਵ ਅਨੁਮਾਨ ਨਹੀਂ ਹੈ ਪਰ ਫੇਰ ਵੀ ਬਾਕੀ ਦੇ ਹਫਤੇ ਦੇ ਵਿਚ ਹੋਰੀਜ਼ੋਂ ਦੇ ਲਾਗਲੇ ਥਾਵਾਂ ਵਿਚ 40 ਡੀਗਰੀ ਦਾ ਤਾਪਮਾਨ ਹੋ ਸਕਦਾ ਹੈ।
ਕੈਨੇਡਾ ਅਤੇ ਯੂਰੋਪ ਦੇ ਵੱਖ ਵੱਖ ਭਾਗਾਂ ਤੋਂ ਅਲਾਵਾ ਅਮਰੀਕਾ ਦੇ ਵਿਚ ਵੀ ਗਰਮੀ ਪੂਰੇ ਜ਼ੋਰ ਨਾਲ ਪੈ ਰਹੀ ਹੈ ਅਤੇ ਇਹ ਹਰ ਵੀ ਜ਼ਿਆਦਾ ਵੱਧ ਜਾਵੇਗੀ, ਇਥੇ ਦੇ ਸ਼ਿਕਾਗੋ, ਕਲੀਵਲੈਂਡ, ਸੇਂਟ ਲੂਈਸ ਦੇ ਵਿਚ ਪਿਛਲੇ ਕਾਫੀ ਦਿਨਾਂ ਤੋਂ ਹੀ ਤਾਪਮਾਨ ਬਹੁਤ ਜ਼ਿਆਦਾ ਸੀ ਅਤੇ ਗਰਮੀ ਇਹਨਾਂ ਥਾਵਾਂ ਨੂੰ ਭਖਾਉਂਦੀ ਰਹੇਗੀ, ਸ਼ੁਕਰਵਾਰ ਨੂੰ ਓਹਾਮਾ ਦੇ ਵਿਚ ਸ਼ੁਕਰਵਾਰ ਨੂੰ ਤਾਪਮਾਨ 36 ਮਹਿਸੂਸ ਹੋਇਆ , ਨਿਓ ਯਾਰਕ ਅਤੇ ਵਾਸ਼ਿੰਟਨ ਦੇ ਵਿਚ ਤਾਪਮਾਨ 32 ਅਤੇ 38 ਡੀਗਰੀ ਸੈਲਸੀਅਸ ਹੈ ਉਥੇ ਹੀ ਨਮੀ ਦੇ ਚਲਦੇ ਤਾਪਮਾਨ 110 ਡਿਗਰੀ ਫਰੇਨਹਾਈਟ ਤਕ ਮਹਿਸੂਸ ਹੋਵੇਗਾ।