by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : SGPC ਚੋਣਾਂ 9 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹਰਜਿੰਦਰ ਸਿੰਘ ਤੇ ਬੀਬੀ ਜਗੀਰ ਕੌਰ ਆਹਮੋ -ਸਾਹਮਣੇ ਹਨ। ਹੁਣ ਬੀਬੀ ਜਗੀਰ ਕੌਰ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਦਾ ਸੀ ਸਤਿਕਾਰ ਕਰਦੇ ਹਾਂ । ਬੀਬੀ ਜਗੀਰ ਕੌਰ ਕਾਫੀ ਲੰਬੇ ਸਮੇ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਚੀਮਾ ਨੇ ਕਿਹਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਵਿਰੋਧੀ ਸਾਜਿਸ਼ਾ ਰਚਿਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਜਿੱਦ ਨਾਲ ਕੋਈ ਗੱਲ ਨਹੀ ਮਨਾਈ ਜਾ ਸਕਦੀ। ਇਸ ਕਾਰਨ ਬੀਬੀ ਨੂੰ ਆਪਣਾ ਤਰਕ ਰੱਖਣਾ ਚਾਹੀਦਾ ਸੀ ।