ਭਾਰਤ ਵਿੱਚ ਉੜੀਸਾ ਨਾਲ ਟਕਰਾਇਆ ਤੂਫ਼ਾਨ ‘ ਫੇਨੀ ‘ – ਤੇਜ਼ ਹਵਾਵਾਂ ਨੇ ਮਚਾਇਆ ਕਹਿਰ

by

ਪੁਰੀ , 03 ਮਈ ( NRI MEDIA )

ਤੂਫ਼ਾਨ " ਫੇਨੀ " ਉੜੀਸਾ ਦੇ ਪੁਰੀ ਵਿੱਚ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਟਕਰਾਇਆ ਹੈ ਜਿਸ ਤੋਂ ਬਾਅਦ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ , ਮੌਸਮ ਵਿਭਾਗ ਨੇ ਦੱਸਿਆ ਕਿ ਪੁਰੀ ਵਿੱਚ 245 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ੀ ਨਾਲ ਚੱਲ ਰਹੀ ਹੈ, ਪ੍ਰਸਾਸ਼ਨ ਪਹਿਲਾਂ ਤੋਂ ਹੀ ਮੁਸਤੈਦ ਹੈ. ਸਮੁੰਦਰ ਦੇ ਕਿਨਾਰਿਆਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਂ ਤੇ ਪਹੁੰਚਿਆ ਗਿਆ ਹੈ , ਸਰਕਾਰੀ ਇੰਤਜ਼ਾਮਾਂ ਅਤੇ ਤੂਫਾਨ ਨਾਲ ਲੜਨ ਲਈ ਤਿਆਰੀਆਂ ਦੀ ਦੇਖਰੇਖ ਖੁਦ ਪ੍ਰਧਾਨਮੰਤਰੀ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀ ਪਟਨਾਇਕ ਵਲੋਂ ਕੀਤੇ ਗਏ ਹਨ , ਇਸ ਸਮੇਂ ਇਲਾਕੇ ਦੇ ਸਕੂਲ ਕਾਲਜ ਬੰਦ ਹਨ ਅਤੇ ਰੇਲ ਸੇਵਾ ਵੀ ਰੱਦ ਕਰ ਦਿੱਤੀ ਗਈ ਹੈ |


ਮੌਸਮ ਵਿਭਾਗ ਦੇ ਅਨੁਸਾਰ, ਇਹ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਦੇ ਵੱਲ ਵਧੇਗਾ , ਇਸ ਕਾਰਣ ਪੱਛਮੀ ਬੰਗਾਲ ਦੇ ਤਟਵਰਤੀ ਇਲਾਕਿਆਂ ਵਿੱਚ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ , ਇਸ ਤੋਂ ਪਹਿਲਾਂ ਓਡੀਸ਼ਾ ਵਿਚ ਅਗਾਮੀ ਤੌਰ 'ਤੇ 15 ਜ਼ਿਲ੍ਹਿਆਂ ਤੋਂ 11 ਲੱਖ ਲੋਕ ਸੁਰੱਖਿਅਤ ਸਥਾਨਾਂ' ਤੇ ਪਹੁੰਚਾਏ ਗਏ ਹਨ , ਇਹ ਪਿਛਲੇ 20 ਸਾਲਾਂ ਵਿੱਚ ਓਡੀਸ਼ਾ ਨਾਲ ਟਕਰਾਉਣ ਵਾਲਾ ਸਭ ਤੋਂ ਵੱਧ ਖ਼ਤਰਨਾਕ ਤੁਫਾਨ ਹੈ |

ਸੁਰਖਿਆ ਬਲਾਂ ਨੇ ਕਿਹਾ ਹੈ ਕਿ ਚੱਕਰਵਾਤੀ ਤੂਫਾਨ ਨੂੰ ਦੇਖਦੇ ਹੋਏ 34 ਸੁੱਰਖਿਆ ਦਲ ਅਤੇ ਚਾਰ ਤੱਟਵਰਤੀ ਪੋਤ  ਤੈਨਾਤ ਕੀਤੇ ਗਏ ਹਨ , ਜਲ ਸੈਨਾ ਦੇ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਦਿੱਲੀ ਵਿੱਚ ਕਿਹਾ ਕਿ ਜਲ ਸੈਨਾ ਦੇ ਪੋਤ ਸਹਿਯਦਰੀ, ਰਣਵੀਰ ਅਤੇ ਕਡਮਤ ਨੂੰ ਬਚਾਅ ਸਮੱਗਰੀ ਅਤੇ ਮੈਡੀਕਲ ਦਲ ਨਾਲ ਤਾਇਨਾਤ ਕੀਤਾ ਗਿਆ ਹੈ , ਉਨ੍ਹਾਂ ਨੇ ਤੂਫ਼ਾਨ ਨਾਲ ਨਿਬੜਨ ਲਈ ਹਰ ਤਰਾਂ ਦੀ ਤਿਆਰੀ ਦਾ ਦਾਅਵਾ ਕੀਤਾ ਹੈ |

ਸਮੁੰਦਰ ਨਾਲ ਲੱਗਦੇ ਜਿਲ੍ਹਿਆਂ ਵਿੱਚ ਰੇਲ, ਸੜਕ ਅਤੇ ਹਵਾਈ ਯਾਤਰਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ, ਮੰਗਲਵਾਰ ਦੀ ਰਾਤ ਤੋਂ ਹੀ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ , ਕੋਲਕਾਤਾ ਏਅਰਪੋਰਟ ਵੀਰਵਾਰ ਰਾਤ ਤੋਂ ਸ਼ਨੀਵਾਰ ਸ਼ਾਮ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ , ਫਿਲਹਾਲ ਮੌਸਮ ਵਿਭਾਗ ਵਲੋਂ ਤੂਫ਼ਾਨ ਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ |