by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਊਜ਼ੀਲੈਂਡ 'ਚ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ, ਦੱਸ ਦਈਏ ਕਿ ਚੱਕਰਵਾਤੀ ਤੂਫ਼ਾਨ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਕਈ ਲੋਕ ਲਾਪਤਾ ਹੋ ਗਏ ਹਨ ।ਸੂਤਰਾਂ ਅਨੁਸਾਰ ਚੱਕਰਵਾਤੀ ਤੂਫ਼ਾਨ ਉੱਤਰੀ ਟਾਪੂ ਦੇ ਉਪਰਲੇ ਖੇਤਰ ਨਾਲ ਟਕਰਾਇਆ ਤੇ ਪੂਰਬੀ ਤੱਟ ਤੇ ਪਹੁੰਚ ਗਿਆ ।ਜਿਸ ਨਾਲ ਭਾਰੀ ਤਬਾਹੀ ਹੋਈ ਹੈ।
ਪ੍ਰਧਾਨ ਮੰਤਰੀ ਕ੍ਰਿਸ ਨੇ ਗੈਬਰੀਅਲ ਨਿਊਜ਼ੀਲੈਂਡ ਨੂੰ ਇਸ ਸਦੀ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਦੱਸਿਆ ਹੈ ।ਇਸ ਤੂਫ਼ਾਨ ਕਾਰਨ ਲੋਕਾਂ ਦੇ ਘਰਾਂ ਦੀ ਬਿਜਲੀ ਵੀ ਠੱਪ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ।ਚੱਕਰਵਾਤ ਦੇ ਕਾਰਨ ਦੇਸ਼ ਦੇ ਲਗਭਗ 16 ਲੱਖ ਲੋਕ ਪ੍ਰਭਾਵਿਤ ਖੇਤਰਾਂ 'ਚ ਰਹਿ ਰਹੇ ਹਨ ।