ਮੈਨਚੈਸਟਰ: ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਵਰਲਡ ਕੱਪ 2019 ਦਾ 24ਵਾਂ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਜਿਸ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇੰਗਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਬੱਲੇਬਾਜ਼ ਜੇਮਸ ਵਿੰਸ 26 ਦੌੜਾਂ ਦੇ ਨਿੱਜੀ ਸਕੋਰ 'ਤੇ ਅਫਗਾਨਿਸਤਾਨ ਦੇ ਗੇਂਦਬਾਜ਼ ਦਾਵਤ ਜ਼ਾਦਰਾਨ ਦਾ ਸ਼ਿਕਾਰ ਬਣੇ। ਇਸ ਦੌਰਾਨ ਇੰਗਲੈਂਡ ਦਾ ਸਕੋਰ 150 ਦੇ ਪਾਰ ਹੋ ਗਿਆ ਹੈ। ਜਾਨੀ ਬੇਅਰਸਟੋ ਨੇ ਆਪਣਾ ਅਰਧ ਸੈਂਕੜਾ ਪੂਰਾ ਕਰਕੇ 90 ਰਨ ਤੇ ਆਪਣਾ ਵਿਕਟ ਗਵਾਯਾ । ਜਦਕਿ ਜੋ ਰੂਟ 45 ਦੌੜਾਂ ਬਣਾ ਲਈਆਂ ਹਨ।
ਇੰਗਲੈਂਡ: 164 - 2
ਟੀਮਾਂ:
ਅਫਗਾਨਿਸਤਾਨ: ਰਹਿਮਤ ਸ਼ਾਹ, ਨੂਰ ਅਲੀ ਜ਼ਾਦਰਾਨ, ਹਸ਼ਾਮਤੁਲਾਹ ਸ਼ਾਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਇਕਰਾਮ ਅਲੀ ਖਿਲ, ਗੁਲਬਦੀਨ ਨਾਇਬ (ਕਪਤਾਨ), ਨਜੀਬੁੱਲਾ ਜ਼ਾਦਰਾਨ, ਰਾਸ਼ਿਦ ਖ਼ਾਨ, ਮੁਜੀਬ ਉਰ ਰਹਿਮਾਨ, ਦਾਵਤ ਜ਼ਾਦਰਾਨ
ਇੰਗਲੈਂਡ: ਜਾਨੀ ਬੇਅਰਸਟੋ, ਜੇਮਸ ਵਿੰਸ, ਜੋ ਰੂਟ, ਇਓਨ ਮੋਰਗਨ (ਕਪਤਾਨ), ਬੇਨ ਸਟੋਕਸ, ਜੋਸ ਬਟਲਰ, ਮੋਇਨ ਅਲੀ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਜੋਫਰਾ ਆਰਚਰ, ਮਾਰਕ ਵੁੱਡ