ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੀਤਾਫਲ ਇਕ ਮੌਸਮੀ ਫੱਲ ਹੈ ਜੋ ਖ਼ਾਸ ਤੌਰ ’ਤੇ ਸਰਦੀਆਂ ’ਚ ਮਿਲਦਾ ਹੈ। ਸੀਤਾਫਲ ’ਚ ਵਿਟਾਮਿਨ ਏ, ਸੀ, ਫ਼ਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਐਂਟੀ-ਆਕਸੀਡੈਂਟਜ਼, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਖ਼ੂਨ ਦੀ ਘਾਟ ਪੂਰੀ ਹੋਣ ਨਾਲ ਕੈਲੇਸਟਰੋਲ ਵੀ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ।
ਸੀਤਾਫਲ ’ਚ ਪੋਟਾਸ਼ੀਅਮ, ਮੈਗਨੀਸ਼ੀਅਮ ਹੋਣ ਕਰਕੇ ਕੈਲੇਸਟਰੋਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਨਾਲ ਦਿਲ ਦਾ ਦੌਰਾ ਆਉਣ ਅਤੇ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਖ਼ਤਰਾ ਘੱਟ ਰਹਿੰਦਾ ਹੈ।ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਇਸ ਦੀ ਵਰਤੋਂ ਨਾਲ ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਨਾਲ ਹੀ ਘੱਟ ਬੀ.ਪੀ. ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ’ਚ ਵੀ ਮਦਦ ਮਿਲਦੀ ਹੈ। ਆਇਰਨ ਨਾਲ ਭਰਪੂਰ ਇਸ ਫੱਲ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਅਜਿਹੇ ’ਚ ਅਮੀਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਅਪਣੀ ਰੋਜ਼ ਦੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।