ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਦੈਪੁਰ 'ਚ ਤਾਲਿਬਾਨ ਦੇ ਮਾਰੇ ਜਾਣ ਤੋਂ ਬਾਅਦ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸੱਤ ਥਾਣਿਆਂ ਦੇ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਪੂਰੇ ਰਾਜਸਥਾਨ 'ਚ 24 ਘੰਟੇ ਇੰਟਰਨੈੱਟ ਬੰਦ ਹੈ। ਉਧਰ ਭਾਜਪਾ ਨੇ ਉਦੈਪੁਰ ਬੰਦ ਦਾ ਸੱਦਾ ਦਿੱਤਾ ਹੈ। ਕਤਲ ਦੇ 4 ਘੰਟੇ ਬਾਅਦ ਦੋ ਮੁਲਜ਼ਮਾਂ ਗ਼ੌਸ ਮੁਹੰਮਦ ਤੇ ਰਿਆਜ਼ ਜੱਬਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਟੇਲਰ ਕਨ੍ਹਈਆਲਾਲ ਨੇ 15 ਜੂਨ ਨੂੰ ਪੁਲਿਸ ਨੂੰ ਚਿੱਠੀ ਲਿਖ ਕੇ ਆਪਣੇ ਕਤਲ ਦਾ ਖਦਸ਼ਾ ਜਤਾਇਆ ਸੀ ਤੇ ਸੁਰੱਖਿਆ ਦੀ ਮੰਗ ਕੀਤੀ ਸੀ।
ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ 7 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। NIA ਅਤੇ SIT ਉਦੈਪੁਰ ਪਹੁੰਚ ਗਈ ਹੈ। ਪੁੱਛਗਿੱਛ ਤੋਂ ਬਾਅਦ ਐਨਆਈਏ ਜਾਂਚ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ।
ਜਾਣਕਾਰੀ ਅਨੁਸਾਰ ਉਦੈਪੁਰ 'ਚ ਕਨ੍ਹਈਆਲਾਲ ਦੀ ਹੱਤਿਆ ਕਰਨ ਵਾਲੇ ਦੋਵੇਂ ਦੋਸ਼ੀ ਮੁਹੰਮਦ ਰਿਆਜ਼ ਤੇ ਗ਼ੌਸ ਮੁਹੰਮਦ 'ਦਾਵਤ-ਏ-ਇਸਲਾਮੀ' ਨਾਮਕ ਸੰਗਠਨ ਨਾਲ ਜੁੜੇ ਹੋਏ ਹਨ। ਕਤਲ ਤੋਂ ਬਾਅਦ ਦੋਵੇਂ ਦੋਸ਼ੀ ਅਜਮੇਰ ਦਰਗਾਹ ਜ਼ਿਆਰਤ ਵੱਲ ਜਾ ਰਹੇ ਸਨ। ਦਾਵਤ-ਏ-ਇਸਲਾਮੀ ਇੱਕ ਸੰਗਠਨ ਹੈ ਜਿਸਦਾ ਨਾਮ ਕਰਾਚੀ, ਪਾਕਿਸਤਾਨ ਤੋਂ ਚਲਾਈ ਜਾਂਦੀ ਇੱਕ ਚੈਰਿਟੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਉਹ ਦੁਨੀਆ ਭਰ 'ਚ ਸੁੰਨੀ ਕੱਟੜਵਾਦ ਨੂੰ ਉਤਸ਼ਾਹਿਤ ਕਰਦੇ ਹਨ। ਇਸ ਦੇ ਲਈ ਪੂਰੀ ਦੁਨੀਆ 'ਚ ਆਨਲਾਈਨ ਕੋਰਸ ਚਲਾਏ ਜਾਂਦੇ ਹਨ।
ਰਾਜਸਥਾਨ ਦੇ ਉਦੈਪੁਰ 'ਚ ਇੱਕ ਦਰਜ਼ੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਤਲ ਕੱਪੜੇ ਸਿਲਾਈ ਕਰਨ ਦੇ ਬਹਾਨੇ ਦੁਕਾਨ ਅੰਦਰ ਦਾਖਲ ਹੋਏ ਸਨ। ਮੌਕਾ ਪਾ ਕੇ ਇਕ ਨੇ ਟੇਲਰ ਕਨ੍ਹਈਲਾਲ 'ਤੇ ਹਮਲਾ ਕਰ ਦਿੱਤਾ। ਜਦਕਿ ਦੂਜਾ ਉਥੇ ਹੀ ਖੜ੍ਹਾ ਰਿਹਾ 'ਤੇ ਵੀਡੀਓ ਬਣਾਉਂਦਾ ਰਿਹਾ। ਇੰਨਾ ਹੀ ਨਹੀਂ ਕਤਲ ਤੋਂ ਬਾਅਦ ਦੋਸ਼ੀਆਂ ਨੇ ਵੀਡੀਓ ਸ਼ੇਅਰ ਕਰਕੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ।