ਸਾਂਸਕ੍ਰਿਤਕ ਸਾਂਝ ਤੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦ੍ਰਸ਼ਨ, ਬਟੋਰੀ ਵਾਹ-ਵਾਹ

by

ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਸਥਾਪਨਾ ਦੇ 50ਵੇਂ ਵਰੇ ਨੂੰ ਸਮਰਪਿਤ ਆਯੋਜਿਤ ਸਾਂਸਕ੍ਰਿਤਕ ਸਾਂਝ ਦੇ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਅਪਣੇ ਹੈਰਤਅੰਗੇਜ ਪ੍ਰਦ੍ਰਸ਼ਨ ਦੇ ਜਰੀਏ ਝੂਮਨ ਨੂੰ ਮਜਬੂਰ ਕਰ ਦਿੱਤਾ ਅਤੇ ਲਗਭੱਗ ਤਿੰਨ ਘੰਟੇ ਚੱਲੇ ਇਸ ਰੰਗਾਰੰਗ ਪ੍ਰੋਗ੍ਰਾਮ ਵਿੱਚ ਪੂਰਾ ਸਮਾਂ ਹਾਲ ਵਿੱਚ ਉਪਸਥਿਤ ਲੋਗ ਤਾਲੀਆਂ ਨਾਲ ਵਿਦਿਆਰਥੀਆਂ ਦੀ ਹੌਸਲਾ-ਅਫਜਾਈ ਕਰਦੇ ਰਹੇ।ਅਤਿਰਿਕਤ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਚਾਬਾ ਇਸ ਵਿੱਚ ਬਤੌਰ ਮੁੱਖ ਮਹਿਮਾਨ ਅਤੇ ਪ੍ਰਸਿੱਧ ਉਦਯੋਗਪਤੀ ਅਤੇ ਰੇਲਟੈਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਰੇਸ਼ ਜੈਨ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।


ਇਸ ਰੰਗਾਰੰਗ ਪ੍ਰੋਗ੍ਰਾਮ ਦੇ ਰਾਹੀਂ ਕਾਲਜ ਦੀਆਂ ਵਿਦਿਆਰਥਣਾਂ ਨੇ ਸਭਿੱਆਚਾਰ ਅਤੇ ਸੰਸਕ੍ਰਿਤੀ ਨਾਲ ਜੁੜੇ ਕਈ ਆਇਟਮ ਪੇਸ਼ ਕੀਤੇ ਅਤੇ ਹਰ ਪ੍ਰੋਫੌਰਮੈਂਸ ਨੂੰ ਲੋਕਾਂ ਨੇ ਬਹੁਤ ਸਰਾਹਿਆ।ਸਾਂਸਕ੍ਰਿਤਕ ਸਾਂਝ ਦੀ ਸ਼ੁਰੂਆਤ ਮਹਿਮਾਨਾਂ, ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਜਯੋਤੀ ਜਗਾ ਕੇ ਕੀਤੀ ਅਤੇ ਉਸ ਤੋਂ ਬਾਅਦ ਕਾਲਜ ਦੇ ਸੰਗੀਤ ਵਿਭਾਗ ਵਲੋਂ ਖਾਸ ਤੌਰ ਤੇ ਤਿਆਰ ਕੀਤੀ ਸਰਸਵਤੀ ਵੰਦਨਾ ਨਾਲ ਕੀਤੀ ਗਈ। ਬਾਅਦ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਆਏ ਹੋਏ ਮਹਿਮਾਨਾਂ ਦੇ ਮਨੋਰੰਜਨ ਲਈ ਅਲੱਗ ਅਲੱਗ ਤਰਾਂ ਦੇ ਪ੍ਰੋਗ੍ਰਾਮ ਪੇਸ਼ ਕੀਤੇ।ਅਧਿਆਪਕਾਂ ਵਲੋਂ ਪੇਸ਼ ਕੀਤਾ ਗਿਆ ਪੰਜਾਬੀ ਲੋਕ ਨਾਚਾਂ ਤੇ ਡਾਂਸ, ਜੋਸ਼ ਨਾਲ ਭਰੇ ਆਰਮੀ ਡਾਂਸ, ਦੇਸ਼ ਭਗਤੀ ਨਾਲ ਭਰਪੂਰ ਕੋਰਿਓਗ੍ਰਾਫੀ, ਪ੍ਰਮਾਤਮਾਂ ਦੀ ਉਸਤਤ ਦਾ ਬਖਾਨ ਕਰਦਾ ਨਮੋ ਨਮੋ ਡਾਂਸ, ਰਾਜਸਥਾਨੀ ਲੋਕ ਨਾਚ ਘੂਮਰ, ਅੱਲਗ ਅਲੱਗ ਪਹਿਰਾਵੇ ਦਾ ਪ੍ਰਦ੍ਰਸ਼ਨ ਕਰਦੇ ਮਾਡਲਿੰਗ ਅਤੇ ਪੰਜਾਬ ਦਾ ਲੋਕ ਨਾਚ ਭੰਗੜਾ ਇਸ ਸਾਂਸਕ੍ਰਿਤਕ ਸਾਂਝ ਦੇ ਮੁੱਖ ਆਕਰਸ਼ਨ ਰਹੇ।ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਮਹਿਮਾਨਾਂ ਦਾ ਸ਼ਾਬਦਿਕ ਸਵਾਗਤ ਕੀਤਾ|


ਪ੍ਰਬੰਧਕ ਕਮੇਟੀ ਦੇ ਸਕੱਤਰ ਸ਼੍ਰੀਮਤੀ ਗੁਲਸ਼ਨ ਯਾਦਵ ਨੇ ਸਭ ਦਾ ਇਸ ਸਾਂਸਕ੍ਰਿਤਕ ਸਾਂਝ ਦਾ ਹਿੱਸਾ ਬਨਣ ਲਈ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਕੁਲਵਿੰਦਰ ਕੌਰ ਅਤੇ ਪ੍ਰੋ ਜਸਦੀਪ ਕੌਰ ਨੇ ਕੀਤਾ।ਇਸ ਅਵਸਰ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ, ਉਪਪ੍ਰਧਾਨ ਸ਼੍ਰੀ ਅਰਿਹੰਤ ਅਗੱਰਵਾਲ, ਮੈਨੇਜਰ ਸ਼੍ਰੀ ਅਸ਼ਵਨੀ ਅਗੱਰਵਾਲ, ਖਜਾਨਚੀ ਸ਼੍ਰੀ ਸੁਦਰਸ਼ਨ ਸ਼ਰਮਾ, ਸ਼੍ਰੀ ਨਰੋਤਮ ਦੇਵ ਰੱਤੀ, ਸ਼੍ਰੀ ਹਰੀਬੁੱਧ ਸਿੰਘ ਬਾਬਾ ਅਤੇ ਹੋਰ ਕਈ ਉਘੀਆਂ ਸ਼ਖਸੀਅਤਾਂ ਹਾਜਰ ਸਨ।ਕਲਚਲਰਨ ਨਾਈਟ ਤੋਂ ਬਾਅਦ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਕਾਲਜ ਨੂੰ ਇਸ ਆਯੋਜਨ ਦੀ ਵਧਾਈ ਦਿੱਤੀ ਅਤੇ ਬੱਚਿਆਂ ਦੀ ਪ੍ਰੋਫੌਰਮੈਂਸ ਨੂੰ ਸਰਾਹਿਆ।ਇਸ ਅਵਸਰ ਤੇ ਕਾਲਜ ਨੂੰ ਉਘੀਆਂ ਸੇਵਾਵਾਂ ਦੇਣ ਲਈ ਸ਼੍ਰੀ ਬਿਕਰਜੀਤ ਬਿੱਕੀ, ਸ੍ਰੀ ਸੰਦੀਪ ਕੁਮਾਰ ਅਤੇ ਸ਼੍ਰੀ ਕਰਨ ਜਗੋਤਾ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਮੁਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ।