ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਯੂਨੀਵਰਸਿਟੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਇੱਕ ਵਿਦਿਆਰਥਣ ਕਾਲਜ ਦੀਆਂ ਵਿਦਿਆਰਥਣਾਂ ਦੀ ਨਹਾਉਂਦੇ ਸਮੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦੀ ਸੀ। ਇਸ ਮਾਮਲੇ 'ਚ ਪੁਲਿਸ ਨੇ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਹਾਈ ਕੋਰਟ ਵਲੋਂ ਸੰਜੀਵ ਨੂੰ ਜ਼ਮਾਨਤ ਮਿਲੀ ਗਈ ਹੈ । ਜਵਾਨ 'ਤੇ ਦੋਸ਼ ਸੀ ਕਿ ਉਸ ਨੇ ਰੰਕਜ ਦੀ DP ਆਪਣੇ ਵ੍ਹਾਟਸਐਪ 'ਤੇ ਲਾਈ ਹੋਈ ਸੀ ਤਾਂ ਜੋ MBA ਵਿਦਿਆਰਥੀ ਉਸ ਕੋਲੋਂ ਪ੍ਰਭਾਵਿਤ ਹੋ ਸਕੇ ।
ਉਹ ਖੁਦ ਹੀ ਕੁੜੀਆਂ ਨੂੰ ਘੱਟ ਰੋਸ਼ਨੀ 'ਚ ਵੀਡੀਓ ਕਾਲ ਕਰਦਾ ਸੀ ਤਾਂ ਜੋ ਉਸ ਦਾ ਚਿਹਰਾ ਨਾ ਦਿਖਾਈ ਦੇ ਸਕੇ। ਸੰਜੀਵ ਜੰਮੂ ਦਾ ਰਹਿਣ ਵਾਲਾ ਹੈ ਤੇ ਵਿਆਹਿਆ ਹੋਇਆ ਹੈ। ਸੰਜੀਵ ਦੇ ਵਕੀਲ ਨੇ ਕਿਹਾ ਕਿ ਉਹ ਬੇਕਸੂਰ ਹੈ। ਉਸ ਨੇ ਕੋਈ ਅਸ਼ਲੀਲ ਵੀਡੀਓ ਨਹੀਂ ਬਣਾਈ । ਉਸ ਨੂੰ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਕਾਲਜ ਦੀ ਵਿਦਿਆਰਥਣ ਨੂੰ ਕਾਬੂ ਕੀਤਾ ਸੀ । ਜ਼ਿਕਰਯੋਗ ਹੈ ਕਿ ਕਾਲਜ ਦੇ ਵਿਦਿਆਰਥੀਆਂ ਦਾ ਦੋਸ਼ ਸੀ ਕਿ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ