ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਤਵਾਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਹੈੱਡ ਕਾਂਸਟੇਬਲ ਨੇ ਮਹਿਲਾ ਕਾਂਸਟੇਬਲ ਨਾਲ ਪ੍ਰੇਮ ਸਬੰਧਾਂ ਚਲਦੇ ਆਪਣੀ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਦੱਸਿਆ ਜਾ ਰਿਹਾ ਕੁੱਟਮਾਰ ਦੌਰਾਨ ਗੁੱਸੇ 'ਚ ਹੈੱਡ ਕਾਂਸਟੇਬਲ ਨੇ ਆਪਣੀ ਪਤਨੀ ਤੇ ਬੱਚਿਆਂ 'ਤੇ ਪਿਸਤੌਲ ਰੱਖ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ। ਜ਼ਿਕਰਯੋਗ ਹੈ ਕਿ ਹੈੱਡ ਕਾਂਸਟੇਬਲ ਦੀ ਪਤਨੀ ਨੀਰਜ ਨੇ ਕਿਸੇ ਤਰਾਂ ਆਪਣੀ ਜਾਨ ਬਚਾਈ ਤੇ ਪੁਲਿਸ ਥਾਣੇ ਪਹੁੰਚ ਉਸ ਦੇ ਖ਼ਿਲਾਫ਼ ਸ਼ਿਕਾਇਤ ਦਰਜ਼ ਕਰਵਾਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਹੈੱਡ ਕਾਂਸਟੇਬਲ ਚਮਨ ਸਿੰਘ ਅਮਰੋਹਾ ਦੇ ਪਿੰਡ ਪਿੱਪਲੀਕਲਾਂ ਦਾ ਰਹਿਣ ਵਾਲਾ ਹੈ । ਚਮਨ ਸਿੰਘ ਆਪਣੇ ਪਰਿਵਾਰ ਨਾਲ ਸ਼ਹਿਰ ਦੇ ਕੋਤਵਾਲੀ ਇਲਾਕੇ 'ਚ ਕਿਰਾਏ 'ਤੇ ਰਹਿੰਦਾ ਹੈ। ਉਹ ਇਸ ਸਮੇ ਪੁਲਿਸ ਲਾਈਨ 'ਚ ਤਾਇਨਾਤ ਹੈ। ਹੈੱਡ ਕਾਂਸਟੇਬਲ ਦੀ ਪਤਨੀ ਨੀਰਜ ਨੇ ਦੋਸ਼ ਲਗਾਏ ਕਿ ਉਸ ਦੇ ਪਤੀ ਦੇ ਬਰੇਲੀ 'ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਪ੍ਰੇਮ ਸਬੰਧ ਹਨ । ਜਿਸ ਦਾ ਉਹ ਵਿਰੋਧ ਕਰਦੀ ਹੈ। ਇਸ ਦੌਰਾਨ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੈ । ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।