by vikramsehajpal
ਨਵੀ ਦਿੱਲੀ (ਦੇਵ ਇੰਦਰਜੀਤ):ਭਾਰਤੀਏ ਕਿਸਾਨੀ ਯੂਨੀਅਨ ਦੇ ਪ੍ਰੈਸੀਡੈਂਟ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਦਵਾਰਾ ਚੁਣੇ ਗਏ ਮਾਹਿਰ ਦੇ ਕੁਰਸੀ ਤੋਂ ਆਪਣਾ ਨਾਮ ਅੱਜ ਵਾਪਿਸ ਲੈ ਲਿਆ ਹੈ। ਜਿਸ ਦੀ ਜਾਣਕਾਰੀ ਓਹਨਾ ਨੇ ਟਵਿੱਟਰ ਰਾਹੀਂ ਦਿਤੀ।
ਟਵਿੱਟਰ ਚ ਲਿਖਦੇ ਹੋਏ ਓਹਨਾ ਦੇ ਕਹਿਣਾ ਸੀ ਕੀ ਮੈਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਤਿੰਨ ਕਾਨੂੰਨਾਂ 'ਤੇ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ 4 ਮੈਂਬਰੀ ਕਮੇਟੀ ਵਿਚ ਨਾਮਜ਼ਦ ਕਰਨ ਲਈ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ। ਮੈ ਇੱਕ ਕਿਸਾਨ ਅਤੇ ਯੂਨੀਅਨ ਪ੍ਰੈਸੀਡੈਂਟ ਹੋਣ ਦੇ ਨਾਤੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਮੌਜੂਦਾ ਭਾਵਨਾਵਾਂ ਅਤੇ ਚਿੰਤਵਾ ਦੇ ਮੱਦੇਨਜ਼ਰ।ਮੈਂ ਕਿਸੇ ਵੀ ਪੇਸ਼ਕਸ਼ ਜਾਂ ਦਿੱਤੇ ਗਏ ਅਹੁਦੇ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ ਤਾਂ ਕਿ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਵਿੱਚ ਸਮਝੌਤਾ ਨਾ ਹੋਵੇ। ਮੈਂ ਕਮੇਟੀ ਤੋਂ ਆਪਣੇ ਆਪ ਨਾਮ ਹਟਾ ਰਿਹਾ ਹਾਂ ਅਤੇ ਮੈਂ ਹਮੇਸ਼ਾਂ ਆਪਣੇ ਕਿਸਾਨਾਂ ਅਤੇ ਪੰਜਾਬ ਦੇ ਨਾਲ ਖੜਾ ਰਵੰਗਾ।