ਰੋਜਰ੍ਸ ਕੰਮੁਨੀਕੇਸ਼ਨ ਦਾ ਨੈਟਵਰਕ ਹੋਇਆ ਠੱਪ – ਕਾਲ ਕਰਨ ਵਿੱਚ ਆ ਰਹੀ ਪ੍ਰੇਸ਼ਾਨੀ

by mediateam

ਟੋਰਾਂਟੋ , 08 ਜੁਲਾਈ ( NRI MEDIA )

ਰੋਜਰ੍ਸ ਕੰਮੁਨੀਕੇਸ਼ਨ ਦੇ ਗ੍ਰਾਹਕਾਂ ਨੂੰ ਐਤਵਾਰ ਸ਼ਾਮ ਨੂੰ ਕਾਲ ਰਾਹੀਂ ਸੰਪਰਕ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਕਿ ਕੰਪਨੀ ਵਾਲੇ ਦੇਸ਼ ਭਰ ਵਿਚ ਵਾਇਰਲੈੱਸ ਆਉਟਏਜ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਨ , ਕੰਪਨੀ ਨੇ ਆਪਣੀ ਵੈਬਸਾਈਟ ਉਤੇ ਵੀ ਇਸ ਵਾਰੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਦੇਸ਼ਭਰ ਵਿਚ ਕੰਪਨੀ ਦੀ ਵਾਇਰਲੈੱਸ ਸੇਵਾ ਦੀ ਆਉਟੇਜ ਕਾਰਨ ਲੋਕਾਂ ਨੂੰ ਕਾਲ ਕਰਨ ਵਿਚ ਅਤੇ ਕਾਲਾਂ ਲੈਣ ਵਿਚ ਮੁਸ਼ਕਿਲ ਹੋ ਰਹੀ ਹੈ।


ਇਸਦੇ ਨਾਲ ਹੀ ਕਈ ਲੋਕਾਂ ਨੂੰ ਅਚਾਨਕ ਕਾਲ ਕੱਟੇ ਜਾਣ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,  ਕੰਪਨੀ ਨੇ ਕਿਹਾ ਕਿ 2ਜੀ ਅਤੇ 3ਜੀ ਗਾਹਕਾਂ ਨੂੰ ਵੋਇਸ ਸੇਵਾਵਾਂ ਨੂੰ ਜਾਰੀ ਰੱਖਣ ਵਿਚ ਥੋੜੀ ਦੇਰ ਲਈ ਮੁਸ਼ਕਿਲ ਆ ਸਕਦੀ ਹੈ , ਇਸਦੇ ਨਾਲ ਹੀ ਰੋਜਰ੍ਸ ਨੇ ਦਸਿਆ ਕਿ, ਕਰਮਚਾਰੀ ਜਲਦੀ ਤੋਂ ਜਲਦੀ ਇਸ ਰੁਕਾਵਟ ਨੂੰ ਦੂਰ ਕਰਨ ਦੇ ਯਤਨਾਂ ਵਿਚ ਲੱਗੇ ਹੋਏ ਹਨ ਹਾਲਾਂਕਿ ਕੰਪਨੀ ਨੇ ਇਸ ਮੁਸ਼ਕਿਲ ਦੇ ਦੂਰ ਹੋਣ ਦਾ ਕੋਈ ਨਿਰਧਾਰਿਤ ਸਮਾਂ ਨਹੀਂ ਦਸਿਆ ਇਥੋਂ ਤਕ ਕਿ ਕੋਈ ਅੰਦਾਜਾ ਵੀ ਨਹੀਂ ਦਸਿਆ।

ਕਾਫੀ ਸਾਰੇ ਲੋਕਾਂ ਨੇ ਰੋਜਰ੍ਸ ਨੂੰ ਆਪਣੀ ਸ਼ਿਕਾਇਤਾਂ ਟਵਿੱਟਰ ਅਕਾਊਂਟਾ ਰਾਹੀਂ ਦੱਸੀਆਂ ਹਨ ਕਿ ਉਨ੍ਹਾਂ ਨੂੰ ਕਾਲ ਕਰਨ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸ ਦੌਰਾਨ ਕੰਪਨੀ ਨੂੰ ਕਈ ਗਾਹਕ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ |