Coronavirus : ਭਾਰਤ ਦੇ ਕੇਰਲ ਵਿੱਚ ਵਾਇਰਸ ਕਾਰਨ ਸੂਬਾ ਐਮਰਜੈਂਸੀ ਦਾ ਐਲਾਨ

by

ਨਵੀਂ ਦਿੱਲੀ (Nri Media) : ਕੇਰਲ ਵਿੱਚ ਤੀਜੇ ਵਿਦਿਆਰਥੀ ਵਿੱਚ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਸਰਕਾਰ ਨੇ ਸੂਬਾ ਐਮਰਜੈਂਸੀ ਐਲਾਨ ਦਿੱਤੀ ਹੈ। ਸੂਬੇ ਦੇ ਸਿਹਤ ਮੰਤਰੀ ਕੇ.ਕੇ ਸ਼ੈਲਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਸੂਬਾ ਐਮਰਜੈਂਸੀ ਐਲਾਨ ਦਿੱਤਾ ਹੈ ਤਾਂ ਕਿ ਇਸ ਮਹਾਮਾਰੀ ਨੂੰ ਸਹੀ ਢੰਗ ਨਾਲ ਰੋਕਣ ਲਈ ਜ਼ਰੂਰੀ ਕਦਮ ਚੱਕੇ ਜਾਣਗੇ। 

ਜ਼ਿਕਰ ਕਰ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਤੀਜਾ ਮਾਮਲਾ ਕੇਰਲ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਜਿਹੜੇ ਦੋ ਮਾਮਲੇ ਸਾਹਮਣੇ ਆਏ ਸੀ ਉਹ ਵੀ ਕੇਰਲਾ ਦੇ ਹੀ ਸਨ। ਇਹ ਦੀ ਦੱਸ ਦਈਏ ਕਿ ਇਸ ਬਿਮਾਰੀ ਨਾਲ ਚੀਨ ਵਿੱਚ 350 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਨਾਲ ਪੀੜਤ ਇਹ ਤਿੰਨੇ ਵਿਦਿਆਰਥੀ ਹਨ ਜੋ ਕਿ ਚੀਨ ਦੇ ਵੁਹਾਨ ਵਿੱਚ ਪੜ੍ਹਾਈ ਕਰ ਰਹੇ ਸੀ। ਇਹ ਵੀ ਦੱਸ ਦਈਏ ਕਿ ਇਸ ਬਿਮਾਰੀ ਦਾ ਮੁੱਖ ਕੇਂਦਰ ਚੀਨ ਦਾ ਵੁਹਾਨ ਸ਼ਹਿਰ ਹੀ ਹੈ। ਚੀਨ ਤੋਂ ਬਾਅਦ ਇਹ ਖ਼ਤਰਨਾਕ ਵਾਇਰਸ 25 ਦੇਸ਼ਾਂ ਤੱਕ ਫੈਲ ਚੁੱਕਿਆ ਹੈ ਜਿੰਨਾਂ ਵਿੱਚੋਂ ਭਾਰਤ ਵੀ ਇੱਕ ਹੈ।