ਹੁਬੇਈ (Nri Media) : ਚਾਇਨਾ ਵਿੱਚ ਕੋਰੋਨਾ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ 492 ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ 28,000 ਦੱਸੀ ਜਾ ਰਹੀ ਹੈ। ਚਾਇਨਾ ਦੇ ਵੁਹਾਨ ਸ਼ਹਿਰ ਤੋਂ ਇਸ ਵਾਇਰਸ ਦਾ ਪ੍ਰਭਾਵ ਦਸੰਬਰ ਮਹੀਨੇ ਵਿੱਚ ਸ਼ੁਰੂ ਹੋਇਆ ਸੀ, ਜੋ ਅੱਜ ਲਗਭਗ ਪੂਰੀ ਦੁਨੀਆ ਵਿੱਚ ਫੈਲ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਾਇਨਾ ਦੇ ਬਾਹਰ ਕੋਰੋਨਾ ਵਾਇਰਸ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਵਾਇਰਸ ਦੇ ਫੈਲਣ ਦੇ ਨਾਲ ਚਾਇਨਾ ਦੀ ਸੀਮਾ ਨਾਲ ਲੱਗਣ ਵਾਲੇ ਦੇਸ਼ਾਂ ਨੇ ਚਾਇਨਾ ਦੇ ਲਈ ਆਪਣੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ।
ਫ਼ਿਲਹਾਲ ਇਸ ਵਾਇਰਸ ਦਾ ਕੋਈ ਇਲਾਜ ਨਹੀਂ ਦੱਸਿਆ ਜਾ ਰਿਹਾ ਹੈ ਪਰ ਕੁਝ ਸੰਸਥਾਵਾਂ ਨੇ ਐਚਆਈਵੀ ਤੇ ਹੋਰ ਐਂਟੀਵਾਇਰਲ ਦਵਾਈਆਂ ਨੂੰ ਮਿਲਾ ਕੇ ਇਸ ਇਲਾਜ ਲੱਭਣ ਵਿੱਚ ਥੋੜ੍ਹਾ ਜਿਹਾ ਸਫਲ ਹੋਈਆਂ ਹਨ। ਅਮਰੀਕਾ, ਆਸਟ੍ਰੇਲੀਆ ਤੇ ਸਿੰਘਾਪੁਰ ਨੇ ਅਸਥਾਈ ਰੂਪ ਤੋਂ ਗੈਰ-ਨਾਗਰਿਕਾਂ ਦੇ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਵੀਅਤਨਾਮ ਨੇ ਵੀ ਚਾਇਨਾ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਪਾਬੰਦੀ ਲੱਗਾ ਦਿੱਤੀ ਹੈ।