by
ਬੀਜਿੰਗ (Nri Media) : ਚੀਨ ਸਮੇਤ ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਨਾਲ ਲਗਪਗ 1,800 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਚੀਨ 'ਚ ਇਸ ਨਾਲ 70 ਹਜ਼ਾਰ ਤੋਂ ਜ਼ਿਆਦਾ ਲੋਕ ਗ੍ਰਸਤ ਹਨ। ਚੀਨ ਤੋਂ ਬਾਹਰ 780 ਤੋਂ ਵਧ ਕੇ 879 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਨਿਊਜ਼ ਏਜੰਸੀ ਏਐੱਫਪੀ ਨੇ ਜਾਪਾਨੀ ਕਰੂਜ਼ 'ਤੇ ਸਵਾਰ 99 ਹੋਰ ਲੋਕਾਂ ਦੇ ਇਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ। ਜਾਪਾਨ, ਤਾਇਵਾਨ, ਫਿਲਪੀਨ, ਹਾਂਗਕਾਂਗ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਸ਼ਨਿਚਰਵਾਰ ਨੂੰ ਫਰਾਂਸ ਨੇ ਪਹਿਲੀ ਮੌਤ ਦੀ ਜਾਣਕਾਰੀ ਦਿੱਤੀ, ਇਹ ਏਸ਼ੀਆ ਤੋਂ ਬਾਹਰ ਮੌਤ ਦਾ ਪਹਿਲਾ ਮਾਮਲਾ ਹੈ।
ਦੱਸ ਦਈਏ ਕਿ ਚੀਨ 'ਚ ਹੁਣ ਤਕ 70,548 ਲੋਕ ਇਸ ਨਾਲ ਸੰਕ੍ਰਮਿਤ ਹਨ। ਸਭ ਤੋਂ ਜ਼ਿਆਦਾ ਮਾਮਲੇ ਹੁਬੇਈ ਦੇ ਵੁਹਾਨ ਸੂਬੇ 'ਚ ਸਾਹਮਣੇ ਆਏ ਹਨ ਜਿੱਥੋਂ ਇਸ ਵਾਇਰਸ ਨੇ ਦਸੰਬਰ 'ਚ ਪੈਰ ਪਸਾਰਨੇ ਸ਼ੁਰੂ ਕੀਤੇ ਸਨ।। ਚੀਨ 'ਚ ਮਰੇ 1,770 ਲੋਕਾਂ 'ਚ ਜ਼ਿਆਦਾ ਲੋਕ ਵੁਹਾਨ ਦੇ ਹਨ। ਮਰਨ ਵਾਲਿਆਂ 'ਚ ਇਕ ਵਿਅਕਤੀ ਅਮਰੀਕੀ ਨਾਗਰਿਕ ਵੀ ਹੈ।