ਨਵੀਂ ਦਿੱਲੀ (ਦੇਵ ਇੰਦਰਜੀਤ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੇ ਰਾਜਧਾਨੀ 'ਚ ਵਧਦੇ ਕਹਿਰ ਨੂੰ ਦੇਖਦਿਆਂ ਹੌਸਟਲ ਦੇ ਵਿਦਿਆਰਥੀਆਂ ਨੂੰ ਆਪਣੇ ਘਰ ਪਰਤਣ ਦੀ ਸਲਾਹ ਦਿੱਤੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਜੇ ਸੰਭਵ ਹੋਵੇ ਤਾਂ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਆਉਣ। ਸਿਹਤ ਵਿਭਾਗ ਵੱਲੋਂ ਸਾਂਝਾ ਕੀਤੇ ਗਏ ਅੰਕੜਿਆਂ ਮੁਤਾਬਿਕ, ਦਿੱਲੀ 'ਚ ਸ਼ੁੱਕਰਵਾਰ ਨੂੰ ਤਾਜ਼ਾ 19,486 ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਇਕ ਦਿਨ 'ਚ 141 ਲੋਕਾਂ ਦੀ ਮੌਤ ਹੋ ਗਈ ਹੈ। ਦਿਨਾਂ-ਦਿਨ ਮਾਮਲਿਆਂ 'ਚ ਵਾਧਾ ਹੁੰਦਾ ਜਾ ਰਿਹਾ ਹੈ।
ਯੂਨੀਵਰਸਿਟੀ ਵੱਲੋਂ ਜਾਰੀ ਇਕ ਐਡਵਾਈਜ਼ਰੀ ਮੁਤਾਬਿਕ, ਫਿਲਹਾਲ ਜੇਐੱਨਯੂ ਪਰਿਸਰ 'ਚ ਕੋਵਿਡ-19 ਦੇ 64 ਮਾਮਲੇ ਹਨ। ਯੂਨੀਵਰਸਿਟੀ ਨੇ ਪਿਛਲੇ ਸਾਲ ਮਾਰਚ ਤੋਂ ਹੁਣ ਤਕ 322 ਕੇਸ ਸਾਹਮਣੇ ਆਏ ਚੁੱਕੇ ਹਨ, ਜਦਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਲਈ ਜੇਐੱਨਯੂ ਨੇ ਕਿਹਾ ਕਿ ਹਾਸਟਲ, ਮੈਸ ਤੇ ਲਾਈਬ੍ਰੇਰੀ 'ਚ ਇਹ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ ਅਜਿਹੇ 'ਚ ਵਿਦਿਆਰਥੀ ਤੇ ਕੈਂਪਸ ਦੇ ਨਿਕਾਸੀਆਂ ਦੀ ਸੁਰੱਖਿਆ ਤੇ ਸਿਹਤ ਨੂੰ ਧਿਆਨ 'ਚ ਰੱਖਦਿਆਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਭਵ ਹੋ ਸਕਣ ਤਾਂ ਆਪਣੇ ਘਰਾਂ ਨੂੰ ਵਾਪਸ ਚੱਲੇ ਜਣ। ਇਸ ਨਾਲ ਉਹ ਆਪਣੇ ਪਰਿਵਾਰ ਨਾਲ ਸੁਰੱਖਿਅਤ ਰਹਿਣਗੇ। ਇਸ ਨਾਲ ਹੀ ਕੋਵਿਡ-19 ਪ੍ਰਸਾਰ 'ਤੇ ਵੀ ਰੋਕ ਲੱਗ ਸਕੇਗੀ।