by vikramsehajpal
ਮੁੰਬਈ,(ਦੇਵ ਇੰਦਰਜੀਤ) :ਵੈਕਸੀਨ ਲਗਵਾਉਣ ਵਾਲੇ ਬਾਲੀਵੁੱਡ ਸਿਤਾਰਿਆਂ ਦੀ ਗਿਣਤੀ ਵੀ ਹੌਲੀ-ਹੌਲੀ ਵੱਧਣ ਲੱਗੀ ਹੈ। ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੇ ਕੋਰੋਨਾ ਤੋਂ ਬਚਨ ਲਈ ਵੈਕਸੀਨ ਦਾ ਪਹਿਲਾ ਡੋਜ਼ ਲਿਆ ਹੈ। ਬੀਤੇ ਦਿਨ ਸੁਪਰਸਟਾਰ ਆਮਿਰ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ, ਉਥੇ ਹੀ ਸਲਮਾਨ ਖ਼ਾਨ ਨੇ ਬੀਤੀ ਸ਼ਾਮ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਟੀਕੇ ਦੀ ਪਹਿਲੀ ਖੁਰਾਕ ਲਈ।
ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ, ਦੋਵੇਂ ਮਾਵਾਂ- ਸਲਮਾ ਖ਼ਾਨ ਅਤੇ ਹੇਲਨ, ਵਹੀਦਾ ਰਹਿਮਾਨ ਅਤੇ ਰਾਜੂ ਹੀਰਾਨੀ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਵੀ ਮੁੰਬਈ ਦੇ ਇਸੇ ਲੀਲਾਵਤੀ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਸੀ।