by vikramsehajpal
ਮਾਨਸਾ (ਮੋਨਿਕਾ ਸਿੰਘ)- ਮਾਨਸਾ ਜਿਲੇ ਦੇ ਸਲਮ ਏਰੀਆ ਵਿੱਚ ਦੇਸ਼ ਭਰ ਵਿੱਚੋ ਸਭ ਤੋ ਪਹਿਲਾ ਪਹਿਲ ਕਰਦੇ ਹੋਏ ਘਰ-ਘਰ ਜਾਕੇ ਕੋਰੋਨਾ ਵੈਕਸੀਨੇਸ਼ਨ ਡਰਾਇਵ ਸੁਰੂ ਕੀਤੀ।
ਡਾ. ਜੀ.ਬੀ ਸਿੰਘ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਡਾ.ਸੁਖਵਿੰਦਰ ਸਿੰਘ ਸਿਵਲ ਸਰਜਨ ਮਾਨਸਾ, ਡਾ. ਰਣਜੀਤ ਸਿੰਘ ਡੀ.ਐਮ.ਸੀ. ਮਾਨਸਾ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੁਹਿੰਮ ਨੂੰ ਵਾਰਡ ਨੰਬਰ-6 ਵਿੱਚ ਮਾਨਸਾ ਦੇ ਵੈਕਸੀਨੇਸ਼ਨ ਮੁਹਿੰਮ ਵਿੱਚ ਲਗੇ ਸ਼ਹਿਰ ਵਾਸੀ ਗੁਰਲਾਭ ਸਿੰਘ ਮਾਹਲ ਐਡੋਵਕੇਟ, ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਆਈ ਐੱਮ ਏ , ਸੰਜੀਵ ਪਿੰਕਾ ਨੇ ਅਮਨਦੀਪ ਸਿੰਘ ਡੂਡਹਾ ਐੱਮਸੀ ਦੇ ਸਹਿਯੋਗ ਨਾਲ ਘਰ-ਘਰ ਜਾਕੇ ਵੈਕਸੀਨੇਸ਼ਨ ਕਰਵਾਈ ਅਤੇ ਲੋਕਾ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕੀਤਾ।