ਚੰਡੀਗੜ੍ਹ (ਦੇਵ ਇੰਦਰਜੀਤ) :ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਭਰ ਵਿੱਚ ਸਮਾਗਮਾਂ ਨੂੰ ਲੈ ਕੇ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ। ਬਠਿੰਡਾ ਵਿਖੇ ਨਿੱਜੀ ਕਲੱਬ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।ਇੱਕ ਰਿੰਗ ਸੈਰਾਮਨੀ ਸਮਾਗਮ ਵਿੱਚ 20 ਲੋਕਾਂ ਤੋਂ ਵੱਧ ਇਕੱਠ ਕੀਤਾ ਗਿਆ ਸੀ, ਮੌਕੇ ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਿਵਲ ਲਾਈਨ ਕਲੱਬ ਦੇ ਮੈਨੇਜਰ ਸਮੇਤ ਦੋਨੋ ਪਾਰਟੀਆਂ ਦੇ ਲੋਕਾਂ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ।ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸਮਾਗਮ ਨੂੰ ਰੁਕਵਾ ਦਿੱਤਾ ਅਤੇ ਜ਼ਿਆਦਾ ਇਕੱਠ ਦੇ ਮਾਮਲੇ ਉੱਤੇ ਮਾਮਲਾ ਦਰਜ ਕਰ ਲਿਆ। ਥਾਣਾ ਸਿਵਲ ਲਾਈਨ ਦੇ ਐਸਐਚਓ ਰਾਵਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਦੇ ਡੀਸੀ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਸਮਾਗਮਾਂ ਨੂੰ ਲੈ ਕੇ 20 ਤੋਂ ਵੱਧ ਲੋਕਾਂ ਦਾ ਇਕੱਠ ਨਾ ਕੀਤਾ ਜਾਵੇ। 8 ਵਿਅਕਤੀਆਂ ਖਿਲਾਫ਼ ਬਾਈਨੇਮ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ 4 ਤੋਂ 5 ਅਣਪਛਾਤਿਆਂ ਉੱਪਰ ਵੀ ਮਾਮਲਾ ਦਰਜ ਕੀਤਾ ਗਿਆ ਹੈ।
by vikramsehajpal