by mediateam
ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਹਰੇਕ 15 ਸਕਿੰਟ 'ਚ ਇਕ ਕੋਰੋਨਾ ਇਨਫੈਕਟਿਡ ਦੀ ਮੌਤ ਹੋ ਰਹੀ ਹੈ। ਇਸ ਨਾਲ ਮਰਨ ਵਾਲਿਆਂ ਦਾ ਵਿਸ਼ਵ ਪੱਧਰੀ ਅੰਕੜਾ 7 ਲੱਖ ਤੋਂ ਪਾਰ ਪੁੱਜ ਗਿਆ ਹੈ। ਦੁਨੀਆ 'ਚ ਇਸ ਸਮੇਂ ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਵਿਚ ਤੇਜ਼ ਰਫ਼ਤਾਰ ਨਾਲ ਮਹਾਮਾਰੀ ਫੈਲ ਰਹੀ ਹੈ।
ਇਨ੍ਹਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਮੌਤਾਂ ਵੀ ਹੋ ਰਹੀਆਂ ਹਨ। ਅਮਰੀਕਾ 'ਚ ਹੁਣ ਤਕ 49 ਲੱਖ ਤੋਂ ਜ਼ਿਆਦਾ ਇਨਫੈਕਟਿਡ ਪਾਏ ਗਏ ਹਨ, ਜਦਕਿ ਇਸ ਦੇਸ਼ 'ਚ ਮਰਨ ਵਾਲਿਆਂ ਦੀ ਤਾਦਾਦ ਇਕ ਲੱਖ 60 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।