ਦਿੱਲੀ (ਦੇਵ ਇੰਦਰਜੀਤ) : ਲਗਾਤਾਰ ਵਧ ਰਹੇ ਕੋਰੋਨਾ ਮਾਮਲਿਾਂ ਵਿਚਕਾਰ ਇਸ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਿਆਰੀਆਂ ’ਤੇ ਸਵਾਲ ਕੀਤਾ ਹੈ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਕਹਿਰ ਢਾਹ ਰਹੀ ਹੈ। ਵੀਰਵਾਰ ਨੂੰ ਵੀ ਕੋਰੋਡਾ ਮਰੀਜ਼ਾਂ ਦਾ ਅੰਕੜਾ ਚਾਰ ਲੱਖ ਪਾਰ ਕਰ ਗਿਆ। ਵੀਰਵਾਰ ਨੂੰ ਦੇਸ਼ ’ਚ ਕੁਲ 4,14,188 ਨਵੇਂ ਮਾਮਲੇ ਆਏ ਅਤੇ 3915 ਮਰੀਜ਼ਾਂ ਦੀ ਮੌਤ ਹੋਈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਦੇਸ਼ ’ਚ ਹੁਣ ਕੋਰੋਨਾ ਪੀੜਤਾਂ ਦੇ ਕੁਲ ਮਾਮਲੇ 2,14,91,598 ਹੋ ਗਏ ਹਨ, ਜਿਨ੍ਹਾਂ ’ਚੋਂ 1,76,12,315 ਲੋਕ ਠੀਕ ਹੋ ਚੁੱਕੇ ਹਨ। ਹੁਣ ਤਕ 2,34,083 ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਉਥੇ ਹੀ ਕੁਲ ਸਰਗਰਮ ਮਾਮਲਿਆਂ ਦੀ ਗਿਣਤੀ 36,45,164 ਹੈ। ਦੇਸ਼ ’ਚ ਹੁਣ ਤਕ 16,49,73,058 ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ। ਇਹ ਤੀਜੀ ਵਾਰ ਹੈ ਜਦੋਂ ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ’ਚ ਕੋਰੋਨਾ ਦੇ 412,618 ਨਵੇਂ ਮਾਮਲੇ ਆਏ ਸਨ। ਉਥੇ ਹੀ 30 ਅਪ੍ਰੈਲ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ਦਾ ਅੰਕੜਾ 4,02,351 ਸੀ।