
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਵਜੋਤ ਸਿੱਧੂ ਨੇ ਅਕਾਲੀ ਦਲ ਉਤੇ ਤਿੱਖੇ ਸ਼ਬਦੀ ਵਾਰ ਕੀਤੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਬਿਰਕਮ ਮਜੀਠਿਆ ਨੂੰ ਆਪਣੇ ਜਿੱਤ ਉਤੇ ਭਰੋਸਾ ਹੈ ਤਾਂ ਇਕੱਲੀ ਸੀਟ ਉਤੇ ਚੋਣ ਲੜਨ।
ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਹ ਰਲ ਕੇ 75-25 ਖੇਡ ਰਹੇ ਹਨ। ਸਿੱਧੂ ਪਰਿਵਾਰਕ ਵਿਵਾਦ ਬਾਰੇ ਪਹਿਲੀ ਵਾਰ ਮੀਡੀਆ ਸਾਹਮਣੇ ਬੋਲੇ ਕਿ ਇਨ੍ਹਾਂ ਨੇ ਗੰਦੀ ਸਿਆਸਤ ਕਰਕੇ ਹੀ ਮੇਰਾ ਪਰਿਵਾਰਕ ਮੁੱਦਾ ਚੁੱਕਿਆ ਹੈ। ਜਦੋਂ ਇਨ੍ਹਾਂ ਨੂੰ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਇਹ ਮੇਰੀ ਮਾਂ ਨੂੰ ਕਬਰਾਂ ਵਿੱਚੋਂ ਕੱਢ ਲਿਆਏ ਹਨ। ਮੇਰੇ 17 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਇੱਕ ਵੀ ਪਰਚਾ ਨਹੀਂ ਹੈ।