ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰ ਸ਼ਾਹਰੁਖ ਖਾਨ ਆਪਣੀ ਫਿਲਮ ਪਠਾਨ ਨੂੰ ਲੈ ਕੇ ਕਾਫੀ ਵਿਵਾਦਾਂ 'ਚ ਘਿਰੇ ਹਨ। ਦੱਸ ਦਈਏ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਪਹਿਲਾਂ ਗੀਤ ਬੇਸ਼ਰਮ ਰੰਗ ਰਿਲੀਜ਼ ਹੋ ਗਿਆ ਹੈ । ਜਿਸ ਤੋਂ ਬਾਅਦ ਲੋਕਾਂ ਵਲੋਂ ਲਗਾਤਾਰ ਗੀਤ ਦਾ ਵਿਰੋਧ ਕੀਤਾ ਜਾ ਰਿਹਾ ਹੈ । ਦੀਪਿਕਾ ਪਾਦੂਕੋਣ, ਸ਼ਾਹਰੁਖ ਖਾਨ ਤੇ ਜਾਨ ਅਬ੍ਰਾਹਮ ਦੀ 25 ਜਨਵਰੀ ਨੂੰ ਫਿਲਮ ਰਿਲੀਜ਼ ਹੋਵੇਗੀ। 'ਬੇਸ਼ਰਮ ਰੰਗ' ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੇ #AsKSRK ਸੈਸ਼ਨ ਆਯੋਜਿਤ ਕੀਤਾ।
ਜਿਸ 'ਚ ਲੋਕਾਂ ਵਲੋਂ ਉਨ੍ਹਾਂ ਕੋਲੋਂ ਸਵਾਲ ਪੁੱਛੇ ਗਏ । ਸ਼ਾਹਰੂਖ ਖਾਨ ਨੇ ਕਿਹਾ ਕਿ ਇਨਫੈਕਸ਼ਨ ਕਾਰਨ ਫਿਲਹਾਲ ਥੋੜ੍ਹਾ ਬਿਮਾਰ ਹਾਂ। ਇਸ ਟਵੀਟ ਤੋਂ ਬਾਅਦ ਸਾਰੇ ਫੈਨਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਹੈ। ਇੱਕ ਫੈਨ ਨੇ ਲਿਖਿਆ ਕਿ: ਆਪਣੀ ਖੁਰਾਕ ਦਾ ਧਿਆਨ ਰੱਖੋ ਤੇ ਆਰਾਮ ਵੀ ਕਰੋ। ਜ਼ਿਕਰਯੋਗ ਹੈ ਕਿ 'ਪਠਾਨ' ਦੇ ਗੀਤ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਗੀਤ ਦਾ 7 ਸੂਬਿਆਂ 'ਚ ਭਾਰੀ ਵਿਰੋਧ ਕੀਤਾ ਗਿਆ ਹੈ ।