ਐਨ .ਆਰ .ਆਈ ਮੀਡਿਆ : ਇਤਿਹਾਸ ਵਿਚ ਦੇਸ਼ ਲਈ 26 ਨਵੰਬਰ ਦੀ ਤਾਰੀਖ ਬਹੁਤ ਮਹੱਤਵਪੂਰਨ ਹੈ. ਸੰਵਿਧਾਨ ਭਾਰਤ ਵਿਚ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ। ਸੰਵਿਧਾਨ ਸਭਾ ਵੱਲੋਂ ਉਸੇ ਦਿਨ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸੇ ਕਾਰਨ ਇਸ ਦਿਨ ਨੂੰ ‘ਸੰਵਿਧਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਤਾਰੀਖ ਨਾਲ ਇਕ ਦੁਖਦਾਈ ਘਟਨਾ ਵੀ ਜੁੜੀ ਹੋਈ ਹੈ.26 ਨਵੰਬਰ ਨੂੰ ਹਰ ਸਾਲ ਦੇਸ਼ ਵਿੱਚ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ।
ਇਸ ਦਿਨ ਸੰਵਿਧਾਨ ਬਣਾਉਣ ਵਾਲੇ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ ਜਾਂਦਾ ਹੈ. ਯੂਜੀਸੀ ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ 26 ਨਵੰਬਰ 'ਸੰਵਿਧਾਨ ਦਿਵਸ' ਵਜੋਂ ਮਨਾਉਣ ਦਾ ਆਦੇਸ਼ ਦਿੱਤਾ ਹੈ।ਸੰਵਿਧਾਨ 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਸਭਾ ਦੀ ਤਰਫੋਂ ਅਪਣਾਇਆ ਗਿਆ ਸੀ ਤੇ 26 ਨਵੰਬਰ 1950 ਨੂੰ ਲੋਕਤੰਤਰੀ ਸਰਕਾਰ ਪ੍ਰਣਾਲੀ ਨਾਲ ਲਾਗੂ ਕੀਤਾ ਗਿਆ ਸੀ। ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
29 ਅਗਸਤ 1947 ਨੂੰ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਇਕ ਕਮੇਟੀ ਸਥਾਪਿਤ ਕੀਤੀ ਗਈ ਸੀ ਤੇ ਡਾ. ਭੀਮ ਰਾਏ ਅੰਬੇਡਕਰ ਨੂੰ ਇਸ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ।
ਡਰਾਫਟ ਤਿਆਰ ਕਰਨ ਵਾਲੀ ਸੰਵਿਧਾਨਕ ਕਮੇਟੀ ਨੇ ਅੰਗਰੇਜ਼ੀ ਤੇ ਹਿੰਦੀ ਦੋਹਾਂ ਭਾਸ਼ਾਵਾਂ ਵਿੱਚ ਹੱਥ ਲਿਖਤ ਸੰਵਿਧਾਨ ਤਿਆਰ ਕੀਤਾ ਸੀ। ਇਸ ਕੰਮ ਲਈ ਕੋਈ ਟਾਈਪਿੰਗ ਜਾਂ ਪ੍ਰਿੰਟ ਨਹੀਂ ਵਰਤਿਆ ਗਿਆ। ਸੰਵਿਧਾਨ ਸਭਾ ਦੇ 284 ਮੈਂਬਰਾਂ ਨੇ 24 ਜਨਵਰੀ 1950 ਨੂੰ ਦਸਤਾਵੇਜ਼ ਉੱਤੇ ਦਸਤਖਤ ਕੀਤੇ। ਦੋ ਦਿਨ ਬਾਅਦ ਇਹ ਲਾਗੂ ਕੀਤਾ ਗਿਆ।
26 ਨਵੰਬਰ, 2008 ਨੂੰ ਮੁੰਬਈ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ। 10 ਪਾਕਿਸਤਾਨੀ ਅੱਤਵਾਦੀਆਂ ਨੇ ਮੁੰਬਈ ਦੇ ਕਈ ਮਹੱਤਵਪੂਰਨ ਸਥਾਨਾਂ 'ਤੇ ਹਮਲਾ ਕੀਤਾ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ ਅਤੇ 600 ਤੋਂ ਵੱਧ ਜ਼ਖਮੀ ਹੋਏ ਸਨ। ਇਹ ਹਮਲੇ ਤਿੰਨ ਦਿਨ ਚੱਲੇ। ਨੌਂ ਅੱਤਵਾਦੀ ਮਾਰੇ ਗਏ, ਜਦਕਿ ਮੁੰਬਈ ਪੁਲਿਸ ਨੇ ਇਕ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜ ਲਿਆ।