
ਮਾਨਸਾ (ਐਨ ਆਰ ਆਈ ਮੀਡਿਆ) : ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਫੈਲਾਓ ਹੁਣ ਪੂਰੀ ਤਰ੍ਹਾਂ ਦੇਸ਼ ਭਰ ਵਿੱਚ ਹੋ ਚੁੱਕਾ ਹੈ ਅਤੇ ਹੁਣ ਜਿਸ ਪੱਧਰ ਉਪਰ ਮਹਾਂਮਾਰੀ ਫੈਲ ਚੁੱਕੀ ਹੈ, ਹੁਣ ਉਹ ਉਸ ਦੌਰ ਵਿੱਚ ਪਹੁੰਚ ਗਈ ਹੈ ਜਿਥੇ ਲੌਕਡਾਊਨ ਜਾਂ ਕਰਫਿਊ ਰਾਹੀਂ ਇਸਦੇ ਫੈਲਾਉ ਨੂੰ ਰੋਕਣਾ ਕੋਈ ਅਸਰਦਾਰ ਢੰਗ ਨਹੀਂ ਹੈ। ਹੁਣ ਪੂਰੀ ਤਰ੍ਹਾਂ ਕਮਿਊਨਿਟੀ ਸਪਰੈਡ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਲੌਕਡਾਊਨ ਲਾਇਆ ਸੀ, ਉਥੇ ਹੁਣ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਮੋਹਰਾ ਬਣਾ ਕੇ ਰਾਜ ਸਰਕਾਰਾਂ ਰਾਹੀਂ ਲੌਕਡਾਊਨ ਅਤੇ ਕਰਫਿਊ ਲਵਾ ਰਹੀ ਹੈ। ਉਸਦਾ ਮਕਸਦ ਸਿਰਫ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਕਿਸੇ ਤਰੀਕੇ ਕਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਕਿਸਾਨ ਅੰਦਲਨਕਾਰੀਆਂ ਨੂੰ ਦਿੱਲੀ ਵਿਚੋਂ ਉਠਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਜੇਕਰ ਦੇਸ਼ ਵਿੱਚ ਕਿਤੇ ਵੀ ਲੌਕਡਾਊਨ ਅਤੇ ਕਰਫਿਊ ਲਗਦਾ ਹੈ, ਤਾਂ ਦੇਸ਼ ਦੀ ਆਰFਥਿਕਤਾ ਬੁਰੀ ਤਰ੍ਹਾਂ ਤਬਾਹ ਹੋ ਜਾਵੇਗੀ। ਖਾਸ ਕਰਕੇ ਛੋਟੇ ਕਾਰੋਬਾਰੀ ਬਿਲਕੁਲ ਖਤਮ ਹੋ ਜਾਣਗੇ ਕਿਉਂਕਿ ਪਿਛਲੇ ਲੌਕਡਾਊਨ ਸਮੇਂ ਜ਼ੋ ਛੋਟੇ ਕਾਰੋਬਾਰੀ ਆਪਣੇ ਛੋਟੇ ਉਦਯੋਗ, ਟਰਾਂਸਪੋਰਟ, ਸਕੂਲ, ਹੋਟਲ ਰੈਸਟੋਰੈਂਟ ਆਦਿ ਕਰਦੇ ਸਨ, ਪਿਛਲੇ ਸਾਲ ਦੇ ਲੌਕਡਾਊਨ ਦੇ ਅਸਰ ਵਿਚੋਂ ਹੀ ਨਹੀਂ ਨਿੱਕਲ ਸਕੇ ਕਿਉਂਕਿ ਕੇਂਦਰ ਸਰਕਾਰ ਨੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਪਰ ਇੰਨ੍ਹਾਂ ਮੱਧਵਰਗੀ ਕਾਰੋਬਾਰੀਆਂ ਨੂੰ ਰਾਹਤ ਕੋਈ ਨਹੀਂ ਦਿੱਤੀ। ਇੱਥੋਂ ਤੱਕ ਕਿ ਛੋਟੇ ਕਾਰੋਬਾਰੀਆਂ ਵੱਲੋਂ ਜ਼ੋ ਕਰਜੇ ਲਏ ਗਏ ਉਸ ਦੇ ਵਿਆਜ ਵਿੱਚ ਵੀ ਇੱਕ ਰੁਪਏ ਤੱਕ ਵੀ ਛੋਟ ਵੀ ਨਹੀਂ ਦਿੱਤੀ ਜਿਸ ਕਾਰਣ ਛੋਟੇ ਮੱਧਰਵਰਗੀ ਕਾਰੋਬਾਰੀ ਬੈਂਕਾਂ ਦੀਆਂ ਕਿਸ਼ਤਾਂ ਭਰਦੇ ਆਰਥਿਕ ਤੌਰ *ਤੇ ਦਿਵਾਲੀਆਂ ਹੋਣ ਦੇ ਕਿਨਾਰੇ ਸਨ, ਉਥੇ ਜੇਕਰ ਹੁਣ ਦੁਬਾਰਾ ਲੌਕਡਾਊਨ ਲਾਇਆ ਗਿਆ ਤਾਂ ਇਹ ਕਾਰੋਬਾਰੀ ਬਰਬਾਦ ਹੋ ਜਾਣਗੇ। ਸਰਕਾਰ ਨੂੰ ਲੌਕਡਾਊਨ ਅਤੇ ਕਰਫਿਊ ਲਗਾਉਣ ਦੀ ਬਜਾਏ ਸਰਕਾਰ ਦੇ ਸਾਰੇ ਸਾਧਨਾਂ ਦਾ ਇਸਤੇਮਾਲ ਕਰੋਨਾ ਮਹਾਂਮਾਰੀ ਦੇ ਇਲਾਜ ਲਈ ਜਰੂਰੀ ਸਹੂਲਤਾਂ ਉਪਲਬਧ ਕਰਵਾਉਣ ਅਤੇ ਲੋਕਾਂ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਣ ਦੇ ਰੋਕਥਾਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਲਗਾਉਣਾ ਚਾਹੀਦਾ ਹੈ। ਜੇਕਰ ਕਰੋਨਾਂ ਵੈਕਸੀਨ ਸਹੀ ਹੈ ਤਾਂ ਦੇਸ਼ ਭਰ ਦੇ ਹਰ ਵਰਗ ਤੱਕ ਇਸ ਵੈਕਸੀਨੇਸ਼ਨ ਨੂੰ ਪਹੁੰਚਦਾ ਕੀਤਾ ਜਾਵੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੇ ਫੈਸਲੇ ਦੀ ਨਿੰਦਾ ਕੀਤੀ ਜਿਸ ਰਾਹੀਂ ਦਿੱਲੀ ਵਿੱਚ ਲੌਕਡਾਊਨ ਅਤੇ ਕਰਫਿਊ ਲਾਇਆ ਗਿਆ ਹੈ ਕਿਉਂਕਿ ਇਹੀ ਦਿੱਲੀ ਦਾ ਮੁੱਖ ਮੰਤਰੀ ਪਿਛਲੇ ਮਹੀਨੇ ਹਜ਼ਾਰਾਂ ਦਾ ਇੱਕਠ ਆਪਣੀਆਂ ਰਾਜਨੀਤਿਕ ਖਾਹਿਸ਼ਾਂ ਦੀ ਪੂਰਤੀ ਲਈ ਪੰਜਾਬ ਵਿੱਚ ਕਰ ਕੇ ਗਿਆ ਜਦਕਿ ਉਹ ਇੱਕ ਜਿੰਮਵਾਰ ਅਹੁਦੇ *ਤੇ ਬਿਰਾਜਮਾਨ ਸੀ ਅਤੇ ਉਸਦੇ ਆਉਣ ਨਾਲ ਅਤੇ ਇਕੱਠ ਕਰਨ ਨਾਲ ਕਰੋਨਾ ਮਹਾਂਮਾਰੀ ਵੱਡੇ ਪੱਧਰ ਤੇ ਫੈਲਣ ਦੀ ਜਾਣਕਾਰੀ ਸੀ।
ਹੁਣ ਉਸ ਵੱਲੋਂ ਦੇਸ਼ ਵਿੱਚ ਸਭ ਤੋਂ ਪਹਿਲਾਂ ਪੂਰਨ ਲਾਕਡਾਊਨ ਅਤੇ ਕਰਫਿਊ ਲਾਉਣਾ ਕਿਤੇ ਨਾ ਕਿਤੇ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਹੈ ਕਿ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਉਪਰ ਉਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਕਿ ਇਸ ਦਾ ਬਹਾਨਾ ਬਣਾ ਕੇ ਦਿੱਲੀ ਵਿਚੋਂ ਕਿਸਾਨ ਅੰਦੋਲਨਕਾਰੀਆਂ ਨੂੰ ਉਠਾਇਆ ਜਾਵੇ। ਇਸ ਤਰ੍ਹਾਂ ਦੀ ਭਾਸ਼ਾ ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵੀ ਕਰੋਨਾ ਮਹਾਂਮਾਰੀ ਸਬੰਧੀ ਬੋਲੀ ਗਈ ਸੀ ਜਿਸਤੋਂ ਸਾਫ ਸੰਕੇਤ ਮਿਲ ਰਹੇ ਸਨ ਕਿ ਕਰੋਨਾ ਦੇ ਬਹਾਨੇ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਅਸਫਲ ਕਰਨਾ ਚਾਹੁੰਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਵੀ ਕੇਂਦਰ ਸਰਕਾਰ ਦੇ ਦਬਾਅ ਅਧੀਨ ਦਿੱਲੀ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਤਰਜ਼ *ਤੇ ਪੰਜਾਬ ਵਿੱਚ ਕੋਈ ਵੀ ਗਲਤ ਫੈਸਲਾ ਲੈਣ