by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਪਲਾਇਨ ਲਈ ਭਾਜਪਾ ਪਾਰਟੀ ਜ਼ਿੰਮੇਵਾਰ ਹੈ। ਕਾਂਗਰਸ ਪਾਰਟੀ ਨੇ ਟਵੀਟ ਕਰ ਕੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਦਰਦ ਲਈ ਭਾਜਪਾ ਜ਼ਿੰਮੇਦਾਰ ਗੁਨਾਹਗਾਰ ਹੈ, ਕਿਉਂਕਿ ਉਹ ਉਸ ਸਮੇਂ ਕੇਂਦਰ ’ਚ ਸਰਕਾਰ ਨੂੰ ਸਮਰਥਨ ਦੇ ਰਹੀ ਸੀ ਅਤੇ ਉਸ ਨੇ ਕਸ਼ਮੀਰ ਪੰਡਤਾਂ ਲਈ ਕੁਝ ਨਹੀਂ ਕੀਤਾ।
ਕਾਂਗਰਸ ਨੇ ਪੇਜ਼ ’ਤੇ ਟਵੀਟ ਕੀਤਾ, ‘‘ਕਸ਼ਮੀਰੀ ਪੰਡਤਾਂ ਦੇ ਨਾਂ ’ਤੇ ਭਾਜਪਾ ਜਿੰਨੀ ਮਰਜ਼ੀ ਸਿਆਸਤ ਕਰ ਲਵੇ, ਹੰਝੂ ਵਹਾਉਣ ਦਾ ਢੋਂਗ ਕਰ ਲਵੇ ਪਰ ਆਪਣੇ ਗੁਨਾਹ ਨੂੰ ਲੁੱਕਾ ਨਹੀਂ ਸਕੇਗਾ।
ਇਸ ਦਰਮਿਆਨ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਦੁੱਖ ਨੂੰ ਲੈ ਕੇ ਜੋ ਫਿਲਮ ਬਣਾਈ ਗਈ ਹੈ, ਉਹ ਪ੍ਰਾਪੇਗੰਡਾ ਹੈ ਅਤੇ ਉਸ ’ਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਹਿੰਸਾ ਨੂੰ ਵਧਾਉਣ ਦੀ ਕੋਸ਼ਿਸ਼ ਹੋਈ ਹੈ।