ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਵੱਡਾ ਬਿਆਨ ਕਿਹਾ : ‘ਉੱਪਰ ਵਾਲੇ ਚਾਹੁੰਦੇ ਨੇ ਕਮਜ਼ੋਰ ਸੀਐੱਮ ਬਣੇ, ਜੋ ਉਨ੍ਹਾਂ ਦੀ ਤਾਲ ‘ਤੇ ਨੱਚਦਾ ਰਹੇ’
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਐਨ ਪਹਿਲਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਵਰਕਰਾਂ ਵਿਚਾਲੇ ਸਿੱਧੂ ਨੇ ਬੋਲਦਿਆਂ ਕਿਹਾ ਕਿ 'ਉੱਪਰ ਵਾਲੇ ਚਾਹੁੰਦੇ ਨੇ ਕਮਜ਼ੋਰ ਸੀਐੱਮ ਬਣੇ, ਜੋ ਉਨ੍ਹਾਂ ਦੀ ਤਾਲ ਤੇ ਨੱਚਦਾ ਰਹੇ। ਜਿਹੋ ਜਿਹਾ CM ਹੋਵੇਗਾ, ਉਹੋ ਜਿਹਾ ਸੂਬਾ ਹੋਵੇਗਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇੱਥੇ ਉੱਪਰ ਵਾਲੇ ਤੋਂ ਸਿੱਧੂ ਦਾ ਇਸ਼ਾਰਾ ਕਿਸ ਵੱਲ ਹੈ… ਪਰ ਉਨ੍ਹਾਂ ਦਾ ਬਿਆਨ ਆਪਣੇ ਆਪ ਵਿੱਚ ਅਹਿਮ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਨਵਜੋਤ ਸਿੱਧੂ ਨੇ ਆਪਣੀ ਟਿੱਪਣੀ ਕੀਤੀ ਹੈ। ਉਨ੍ਹਾਂ ਸੀਐੱਮ ਚੰਨੀ ਦਾ ਬਚਾਅ ਕਰਦਿਆਂ ED ਦੀ ਕਾਰਵਾਈ ਦੀ ਟਾਈਮਿੰਗ 'ਤੇ ਸਵਾਲ ਚੁੱਕੇ ਹਨ। ਉਨਾਂ ਕਿਹਾ ਕਿ 4 ਸਾਲ ਪੁਰਾਣੇ ਕੇਸ 'ਚ ਹੁਣ ਕਾਰਵਾਈ ਕਿਉਂ ਹੋਈ ਹੈ। ਚੋਣਾਂ ਦੇ ਦੌਰਾਨ ਹੀ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫਲੈਟ 'ਚੋਂ ਮਿਲੇ ਪੈਸੇ ਚੰਨੀ ਦੇ ਨਹੀਂ ਹਨ।